ਜਲੰਧਰ, 30 ਅਗਸਤ (ਸ਼ਿਵ)- ਅੱਜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਫ਼ਦ ਵੱਲੋਂ ਹੜ੍ਹ ਦੀ ਮਾਰ ਝੱਲ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦਾ ਹਾਲ ਜਾਣਿਆ ਗਿਆ | ਵਫ਼ਦ ਵਿਚ ਸ਼ਾਮਿਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸੀਨੀਅਰ ਆਗੂ ਨੇ ਆਪਣੇ ਸਾਥੀਆਂ ਮਹਿੰਦਰ ਸਿੰਘ ਬਾਜਵਾ ਮੈਂਬਰ ਪੰਜ ਮੈਂਬਰੀ ਕਮੇਟੀ ਜਲੰਧਰ, ਅਮਰੀਕ ਸਿੰਘ ਛੀਨਾ ਪੰਜ ਮੈਂਬਰੀ ਕਮੇਟੀ ਜਲੰਧਰ, ਬੀਬੀ ਪਿੰਦੋ ਵਾਸੀ ਪੰਜ ਮੈਂਬਰੀ ਕਮੇਟੀ ਜਲੰਧਰ, ਬੀਬੀ ਦਰਸ਼ਨ ਕੌਰ ਮੀਡੀਆ ਸਲਾਹਕਾਰ ਬਾਬਾ ਬਕਾਲਾ ਸਾਹਿਬ, ਧਨਵੰਤ ਕੌਰ ਸਿੱਧੂ ਆਦਿ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਕਲਾਨੌਰ ਤੇ ਪਿੰਡ ਅਮੀਵਾਲਾ ਵਿਖੇ ਹੜ੍ਹ ਪੀੜਤਾਂ ਨੂੰ ਗੁਰੂ ਘਰ 'ਚ ਮਿਲੇ ਤੇ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਪੀਣ ਲਈ ਪਾਣੀ ਦਾ ਟੈਂਕਰ, ਖਾਣ ਲਈ ਰਸਦ ਆਦਿ ਦੀ ਸੇਵਾ ਲੈ ਕੇ ਗਏ | ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਮੁੱਚੀ ਜਥੇਬੰਦੀ ਤੇ ਸਾਰੇ ਵਰਕਰ ਪੱਬਾਂ ਭਾਰ ਹੋ ਕੇ ਹੜ੍ਹ ਪੀੜਤਾਂ ਦੀ ਡਟ ਕੇ ਮਦਦ ਕਰ ਰਹੀ ਹੈ | ਐਤਵਾਰ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਬਾਜਵਾ ਤੇ ਸਾਰੀ ਟੀਮ ਵੱਲੋਂ 2 ਟਰਾਲੀਆਂ ਰਸਦ ਦੀਆਂ ਭਰ ਕੇ ਪਿੰਡ ਅਮੀਵਾਲਾ ਦੇ ਗੁਰਦੁਆਰਾ ਵਿਖੇ ਭੇਜੀਆਂ ਜਾਣਗੀਆਂ | ਇਸ ਮੌਕੇ ਹਰੀਸ਼ ਮਾਘੋ, ਭੁਪਿੰਦਰ ਸਿੰਘ ਭਿੰਦਾ, ਸੁਰਜੀਤ ਸਿੰਘ ਗਾਬਾ ਤੇ ਹੋਰ ਦਾਨੀ ਸੱਜਣਾਂ ਵੱਲੋਂ ਖ਼ਾਸ ਤੌਰ 'ਤੇ ਸਹਿਯੋਗ ਦਿੱਤਾ ਗਿਆ |