29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸੰਬੰਧੀ ਪੁਲਿਸ ਕਮਿਸ਼ਨਰ ਤੇ ਡੀ.ਸੀ.ਪੀ. ਨੂੰ ਸੱਦਾ ਪੱਤਰ ਦਿੱਤਾ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ੈਲੀ) - ਚੱਢਾ ਬਰਾਦਰੀ ਅਤੇ ਟਰੱਸਟ ਵੱਲੋਂ 6 ਸਤੰਬਰ ਨੂੰ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਸਬੰਧ ਵਿੱਚ ਚੱਢਾ ਬਰਾਦਰੀ ਜਲੰਧਰ ਵੱਲੋਂ ਮੇਲੇ ਦੀਆਂ ਤਿਆਰੀਆਂ ਸੰਬੰਧੀ ਸ਼ਹਿਰ ਦੇ ਪਤਵੰਤਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਮੇਲੇ ਦੀਆਂ ਤਿਆਰੀਆਂ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ | ਇਸੇ ਦੌਰਾਨ ਅੱਜ ਚੱਢਾ ਬਰਾਦਰੀ ਦੇ ਆਗੂਆਂ ਨੇ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੇ ਡੀ.ਸੀ.ਪੀ. ਨਰੇਸ਼ ਡੋਗਰਾ ਨੂੰ ਮੇਲੇ ਸੰਬੰਧੀ ਸੱਦਾ ਪੱਤਰ ਵੀ ਦਿੱਤਾ | ਇਸ ਮੌਕੇ ਚੱਢਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਢਾ, ਚੇਅਰਮੈਨ ਸ਼ਾਮ ਲਾਲ ਚੱਢਾ, ਸੰਜੇ ਚੱਢਾ, ਹਿਤੇਸ਼ ਚੱਢਾ, ਜੇ.ਬੀ. ਚੱਢਾ , ਯੋਗੇਸ਼ ਚੱਢਾ, ਆਦਰਸ਼ ਚੱਢਾ, ਵਿਵੇਕ ਚੱਢਾ, ਲਲਿਤ ਮੋਹਨ ਚੱਢਾ, ਮੋਂਟੂ ਚੱਢਾ, ਅਤੁਲ ਚੱਢਾ, ਰਾਜੇਸ਼ ਚੱਢਾ, ਸੰਜੇ ਚੱਢਾ, ਯੋਗੇਸ਼ ਚੱਢਾ ਮੌਜੂਦ ਸਨ | ਚੱਢਾ ਬਰਾਦਰੀ ਜਲੰਧਰ ਦੇ ਪ੍ਰਧਾਨ ਵਿਪਨ ਚੱਢਾ ਨੇ ਦੱਸਿਆ ਕਿ ਅੱਜ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੂੰ ਮੇਲੇ ਸੰਬੰਧੀ ਸੱਦਾ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਮੇਲੇ ਵਿੱਚ ਪੂਰੀ ਸੁਰੱਖਿਆ ਦੀ ਅਪੀਲ ਵੀ ਕੀਤੀ ਗਈ ਸੀ | ਵਿਪਨ ਚੱਢਾ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੇਲੇ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਡੀ.ਸੀ.ਪੀ. ਨਰੇਸ਼ ਡੋਗਰਾ ਨੂੰ ਦਿੱੱਤੀ ਅਤੇ ਕਿਹਾ ਕਿ ਮੇਲੇ ਦੌਰਾਨ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੇ ਨਾਲ ਡਿਊਟੀ 'ਤੇ ਹੋਣਗੇ |
ਪਿਛਲੀ ਖ਼ਬਰ ਸਾਲਾਨਾ ਜਾਗਰਣ ਸੰਬੰਧੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਵਿਸ਼ਵ ਪ੍ਰਸਿੱਧ ਸਿਵਿਸ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਹੈਕੋ ਗ੍ਰਾਈਚਨ ਨੇ ਐਨ.ਐਚ.ਐਸ. ਹਸਪਤਾਲ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।