29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਸ਼ਵ ਪ੍ਰਸਿੱਧ ਸਿਵਿਸ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਹੈਕੋ ਗ੍ਰਾਈਚਨ ਨੇ ਐਨ.ਐਚ.ਐਸ. ਹਸਪਤਾਲ ਦਾ ਕੀਤਾ ਦੌਰਾ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਐੱਮ. ਐੱਸ. ਲੋਹੀਆ) - ਸਿਵਟਜ਼ਰਲੈਂਡ ਦੇ ਮਸ਼ਹੂਰ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਹੈਕੋ ਗ੍ਰਾਈਚਨ ਨੇ ਐਨ.ਐਚ.ਐਸ. ਹਸਪਤਾਲ, ਜਲੰਧਰ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਹਸਪਤਾਲ ਦੇ ਆਰਥੋਪੈਡਿਕ ਵਿਭਾਗ ਦੇ ਮੁਖੀ ਤੇ ਡਾਇਰੈਕਟਰ ਡਾ. ਸ਼ੁਭਾਂਗ ਅਗਰਵਾਲ ਨਾਲ ਮੁਲਾਕਾਤ ਕੀਤੀ | ਗੋਡੇ ਤੇ ਚੂਲਾ ਬਦਲਣ ਦੀ ਸਰਜਰੀ 'ਚ ਮਾਹਿਰ ਤੇ ਇੰਟਰਨੇਸ਼ਨਲ ਟ੍ਰੇਨਰ ਵਜੋਂ ਜਾਣੇ ਜਾਂਦੇ ਡਾ. ਸ਼ੁਭਾਂਗ ਅਗਰਵਾਲ ਨੇ ਕਿਹਾ ਕਿ ਡਾ. ਗ੍ਰਾਈਚਨ ਦਾ ਇਹ ਦੌਰਾ ਹਸਪਤਾਲ 'ਚ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀ ਨੂੰ ਅੱਗੇ ਵਧਾਉਣ ਲਈ ਇਕ ਵੱਡਾ ਕਦਮ ਹੈ | ਇਸ ਮੌਕੇ ਦੋਹਾਂ ਮਾਹਿਰਾਂ ਨੇ ਮਿਲ ਕੇ ਰੋਬੋਟਿਕ ਸਰਜਰੀ ਦੀਆਂ ਨਵੀਆਂ ਵਿਦੇਸ਼ੀ ਤਕਨੀਕਾਂ, ਵਧੀਆ ਤਰੀਕਿਆਂ ਤੇ ਤਜਰਿਬਆਂ 'ਤੇ ਚਰਚਾ ਕੀਤੀ | ਹਜ਼ਾਰਾਂ ਕਾਮਯਾਬ ਜੁਆਇੰਟ ਰਿਪਲੇਸਮੈਂਟ ਸਰਜਰੀਆਂ ਕਰ ਚੁੱਕੇ ਡਾ. ਗ੍ਰਾਈਚਨ ਨੇ ਐਨ.ਐਚ.ਐਸ. ਹਸਪਤਾਲ 'ਚ ਉਪਲਬਧ ਆਧੁੁਨਿਕ ਸਹੂਲਤਾਂ ਦੀ ਸ਼ਲਾਘਾ ਕੀਤੀ ਤੇ ਡਾ. ਅਗਰਵਾਲ ਵਲੋਂ ਰੋਬੋਟਿਕਸ ਖੇਤਰ 'ਚ ਕੀਤੀਆਂ ਜਾ ਰਹੀਆਂ ਖੋਜਾਂ ਲਈ ਉਨ੍ਹਾਂ ਦੇ ਸਮਰਪਣ ਦੀ ਵੀ ਸਰਾਹਣਾ ਕੀਤੀ | ਉਨ੍ਹਾਂ ਕਿਹਾ ਕਿ ਡਾ. ਸ਼ੁਭਾਂਗ ਨੇ ਭਾਰਤ 'ਚ ਆਧੁਨਿਕ ਰੋਬੋਟਿਕ ਸਰਜਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ–ਇਹ ਦੇਖ ਕੇ ਪ੍ਰੇਰਣਾ ਮਿਲਦੀ ਹੈ ਕਿ ਡਾ. ਅਗਰਵਾਲ ਦੀ ਅਗਵਾਈ ਹੇਠ ਐਨ.ਐਚ.ਐਸ ਹਸਪਤਾਲ 'ਚ ਰੋਬੋਟ ਦੀ ਮਦਦ ਨਾਲ ਜੋੜ ਬਦਲਣ ਵਾਲੀਆਂ ਸਰਜਰੀਆਂ ਕਿੰਨੇ ਵੱਡੇ ਪੱਧਰ 'ਤੇ ਕਿੰਨੀ ਸਟੀਕਤਾ ਨਾਲ ਕੀਤੀਆਂ ਜਾ ਰਹੀਆਂ ਹਨ | ਡਾ. ਗ੍ਰਾਈਚਨ ਨੇ ਕਿਹਾ ਕਿ ਆਰਥੋਪੈਡਿਕਸ ਦਾ ਭਿਵੱਖ ਟੈਕਨੋਲੋਜੀ-ਆਧਾਰਿਤ ਸਹੀ ਤਰੀਕਿਆਂ 'ਤੇ ਨਿਰਭਰ ਕਰੇਗਾ ਤੇ ਇਨ੍ਹਾਂ ਵਰਗੇ ਸੈਂਟਰ ਹੀ ਨਵੇਂ ਪੱਧਰ ਕਾਇਮ ਕਰ ਰਹੇ ਹਨ | ਇਸ ਮੌਕੇ ਡਾ. ਸ਼ੁਭਾਂਗ ਅਗਰਵਾਲ ਨੇ ਕਿਹਾ ਕਿ ਰੋਬੋਟਿਕ ਜੋੜ ਬਦਲਣ ਬਾਰੇ ਡਾ. ਗ੍ਰਾਈਚਨ ਦੀ ਸਮਝ ਬੇਹੱਦ ਕੀਮਤੀ ਹੈ ਤੇ ਉਨ੍ਹਾਂ ਦਾ ਐਨ.ਐਚ.ਐਸ ਹਸਪਤਾਲ 'ਚ ਸਵਾਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ |
ਪਿਛਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸੰਬੰਧੀ ਪੁਲਿਸ ਕਮਿਸ਼ਨਰ ਤੇ ਡੀ.ਸੀ.ਪੀ. ਨੂੰ ਸੱਦਾ ਪੱਤਰ ਦਿੱਤਾ ਅਗਲੀ ਖ਼ਬਰ 19.50 ਗ੍ਰਾਮ ਹੈਰੋਇਨ ਸਮੇਤ 6 ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।