ਜਲੰਧਰ, 30 ਅਗਸਤ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਬਸਤੀ ਸ਼ੇਖ ਦੇ ਖੇਤਰ 'ਚ ਸਥਿਤ ਗੁਰਦੁਆਰਾ ਹਰਕੀਰਤ ਸਾਧ ਸੰਗਤ ਤੋਂ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸਜਾਏ ਗਏ ਇਸ ਨਗਰ ਕੀਰਤਨ ਦੇ ਮਾਰਗ 'ਚ ਪਾਣੀ ਦੇ ਛਿੜਕਾਅ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਮਾਡਲ ਹਾਊਸ ਦੇ ਜਥੇ ਵਲੋਂ ਕੀਤੀ ਗਈ ਜਿਸ ਦੇ ਪਿੱਛੇ ਬੀਬੀਆਂ ਦੇ ਜਥੇ ਵਲੋਂ ਝਾੜੂ ਦੇ ਨਾਲ ਮਾਰਗ ਦੀ ਸਫ਼ਾਈ ਕੀਤੀ ਜਾ ਰਹੀ ਸੀ | ਨਗਰ ਕੀਰਤਨ ਦੀ ਅਗਵਾਈ ਰਵਾਇਤੀ ਬਾਣੇ 'ਚ 5 ਨਿਸ਼ਾਨਚੀ ਸਿੰਘਾਂ ਵਲੋਂ ਕੀਤੀ ਗਈ, ਜਿਨ੍ਹਾਂ ਦੇ ਪਿਛੇ ਪੰਜ ਪਿਆਰਿਆਂ ਦੇ ਰੂਪ 'ਚ ਸਜੇ ਸਿੰਘਾਂ ਵਲੋਂ ਪਾਲਕੀ ਸਾਹਿਬ ਦੀ ਅਗਵਾਈ ਕੀਤੀ ਜਾ ਰਹੀ ਸੀ | ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਲੋਂ ਤਿਆਰ ਕੀਤੀ ਗਈ ਵਿਸ਼ੇਸ਼ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਸੀ | ਨਗਰ ਕੀਰਤਨ 'ਚ ਸ਼ਾਮਲ ਨਿਹੰਗ ਸਿੰਘ ਦੇ ਬਾਣੇ 'ਚ ਸਜੇ ਨੌਜਵਾਨਾਂ ਵਲੋਂ ਜੈਕਾਰਿਆਂ ਦੇ ਨਾਲ ਸੰਗਤ 'ਚ ਜੋਸ਼ ਭਰਿਆ ਜਾ ਰਿਹਾ ਸੀ | ਵੱਖ-ਵੱਖ ਜਥੇਬੰਦੀਆਂ ਆਪਣੇ ਜਥੇ ਲੈ ਕੇ ਪਾਲਕੀ ਸਾਹਿਬ ਦੇ ਪਿੱਛੇ ਗੁਰਬਾਣੀ ਕੀਰਤਨ ਦਾ ਗਾਇਨ ਕਰਦੀਆਂ ਜਾ ਰਹੀਆਂ ਸਨ | ਨਗਰ ਕੀਰਤਨ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਲਾੜੇ ਲਈ ਸਜਾਈ ਘੋੜੀ ਚੱਲ ਰਹੀ ਸੀ, ਜਿਸ ਦੇ ਨਾਲ ਬੈਂਡ ਵਾਜੇ ਵਾਲੀਆਂ ਪਾਰਟੀਆਂ ਗੁਰਬਾਣੀ ਦੀਆਂ ਧੁੰਨਾਂ ਵਜਾ ਰਹੀਆਂ ਸਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਨਿਹੰਗ ਦੇ ਨਾਲ ਅਮਰਜੀਤ ਸਿੰਘ ਨਿਹੰਗ, ਰਜਿੰਦਰ ਸਿੰਘ ਮੁਲਤਾਨੀ, ਸਰਬਜੀਤ ਸਿੰਘ ਸਹਿਗਲ, ਕਰਨਬੀਰ ਸਿੰਘ, ਅਮਨ, ਅਨਿਲ ਧਵਨ, ਉਤਮਦੀਪ ਸਿੰਘ, ਅਵਤਾਰ ਸਿੰਘ ਨਿਹੰਗ, ਹਰਵਿੰਦਰ ਸਿੰਘ ਨਿਹੰਗ, ਸਤਪਾਲ ਸਿੰਘ ਅਲੱਗ ਤੇ ਹੋਰਾਂ ਵਲੋਂ ਨਗਰ ਕੀਰਤਨ ਨੂੰ ਸੁਚਾਰੂ ਚਲਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਗੁਰਦੁਆਰਾ ਹਰਕੀਰਤ ਸਾਧ ਸੰਗਤ, ਨਿਹੰਗ ਸਿੰਘ ਸਭਾ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਰਸਤੇ 'ਚ ਗੁਰਦੁਆਰਾ ਕਲਗੀਧਰ ਸਾਹਿਬ