01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਸਮਾਗਮ ਕਰਵਾਇਆ

ਅਜੀਤ ਡੈਸਕ 31-08-2025
ਜੈਂਤੀਪੁਰ,30 ਅਗਸਤ (ਭੁਪਿੰਦਰ ਸਿੰਘ ਗਿੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਅੱਡਾ ਜੈਂਤੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕੀਰਤਨੀ ਜਥਾ ਭਾਈ ਜਬਰਤੋੜ ਸਿੰਘ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ, ਉਪਰੰਤ ਜੰਝ ਰੂਪੀ ਸੰਘ ਦਾ ਸਨਮਾਨ ਕੀਤਾ ਗਿਆ | ਸਰਪੰਚ ਗੁਰਮੀਤ ਸਿੰਘ ਬੱਲ ਤੇ ਬਿਕਰਮਜੀਤ ਸਿੰਘ ਖਾਲਸਾ ਨੇ ਸਾਂਝੇ ਤੌਰ 'ਤੇ ਦੱਸਿਆ ਇਹ ਸਮਾਗਮ ਅੱਡਾ ਜੈਂਤੀਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ | ਜੰਝ ਰੂਪੀ ਸੰਘ ਦਾ ਕਸਬਾ ਸਹਿਣੇਵਾਲੀ, ਮੂੱਗੋਸੋਹੀ, ਤਲਵੰਡੀ ਖੁੰਮਣ, ਪਾਖਰਪੁਰ, ਬੱਜੂਮਾਨ ਰੋਡ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਏ ਗਏ ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪਕਵਾਨਾ ਦੇ ਲੰਗਰ ਲਗਾਏ ਗਏ | ਇਸ ਮੌਕੇ ਸਰਪੰਚ ਰਘਬੀਰ ਸਿੰਘ ਸੰਧੂ, ਬੌਬੀ ਸੋਢੀ, ਬਿੱਲਾ ਸੋਢੀ, ਜਥੇ. ਧਨਵੰਤ ਸਿੰਘ ਪਾਖਰਪੁਰ, ਸਰਪੰਚ ਚਾਚ ਹਰਪਾਲ ਸਿੰਘ ਸੋਹੀ, ਧਿਆਨ ਸਿੰਘ, ਦਲਜੀਤ ਸਿੰਘ ਖੈੜਾ, ਮੁਖਤਾਰ ਸਿੰਘ, ਗੁਰਜੰਟ ਸਿੰਘ ਢਿੱਲੋਂ, ਅੰਮਿ੍ਤਪਾਲ ਸਿੰਘ ਔਲਖ, ਗੁਰਮੇਜ ਸਿੰਘ ਨਾਗੀ, ਕੁਲਵਿੰਦਰ ਸਿੰਘ ਫੌਜੀ, ਗੁਰਪ੍ਰੀਤ ਸਿੰਘ ਬਬਾ ਢਿੱਲੋਂ, ਤਰਵਿੰਦਰ ਸਿੰਘ ਢਿੱਲੋਂ, ਕੇਵਲ ਸਿੰਘ ਰੇਲਵੇ, ਗੁਰਮੇਜ ਸਿੰਘ ਢਿੱਲੋਂ, ਬਿਕਰਮ ਸਿੰਘ ਢਿੱਲੋਂ, ਸੰਦੀਪ ਸਿੰਘ ਢਿੱਲੋਂ, ਅਕਾਸ਼ਦੀਪ ਸਿੰਘ, ਹਰਜਾਪ ਸਿੰਘ ਕਾਹਲੋਂ, ਮੇਜਰ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਫੌਜੀ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਤਰਸਿੱਕਾ ਬਲਾਕ ਦੀ ਬਹਾਲੀ ਲਈ ਰਾਜਪਾਲ ਪੰਜਾਬ ਨਾਲ ਜਲਦ ਕਰਾਂਗੇ ਮੁਲਾਕਾਤ-ਹਰਦੀਪ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।