ਜਲੰਧਰ, 30 ਅਗਸਤ (ਸ਼ਿਵ)- ਹਲਕਾ ਵਿਧਾਨ ਸਭਾ ਮਿੱਠਾਪੁਰ ਅਲੀਪੁਰ ਤੇ ਵਜੂਹਾ ਖ਼ੁਰਦ ਸੜਕ ਦੇ ਕੰਮ ਦਾ ਉਦਘਾਟਨ ਅੱਜ ਕੈਂਟ ਵਿਧਾਨ ਸਭਾ 'ਆਪ' ਦੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨੇ ਕੀਤਾ | ਉਨਾਂ ਦੇ ਨਾਲ ਜ਼ਿਲ੍ਹਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਅੰਮਿ੍ਤ ਪਾਲ ਸਿੰਘ ਤੇ ਕਈ ਵਾਰਡਾਂ ਦੇ ਕੌਂਸਲਰ ਵੀ ਮÏਜੂਦ ਸਨ ਜਿਨ੍ਹਾਂ ਵਿਚ ਵਾਰਡ ਨੰਬਰ 39 ਤੋਂ ਕੌਂਸਲਰ ਪਤੀ ਲੱਕੀ ਦਾਦਰਾ, ਪਰਮਜੀਤ ਸਿੰਘ, ਗੁਰਦੀਪ ਸਭਾਣਾ ਬੰਟੀ, ਗੁਲਾਬ ਸਿੰਘ ਰੰਧਾਵਾ, ਪਰਮਜੀਤ ਸਿੰਘ ਤੇ ਇਲਾਕਾ ਨਿਵਾਸੀ ਹਾਜ਼ਰ ਸਨ | ਮੈਡਮ ਰਾਜਵਿੰਦਰ ਨੇ ਕਿਹਾ ਕਿ ਕਈ ਸਾਲਾਂ ਤੋਂ ਸੜਕ ਟੁੱਟੀ ਪਈ ਸੀ ਤੇ ਲੋਕਾਂ ਦਾ ਬਰਸਾਤ 'ਚ ਚੱਲਣਾ ਵੀ ਮੁਸ਼ਕਲ ਸੀ ਤੇ ਲੋਕਾਂ ਨੂੰ ਰਾਹਤ ਦੇਣ ਲਈ ਸੜਕ ਬਣਾਈ ਜਾ ਰਹੀ ਹੈ | ਸੜਕ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ | ਇਹ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਸਰਕਾਰੀ ਸਕੂਲ ਤੋਂ ਲੈ ਕੇ ਮਿੱਠਾਪੁਰ ਵਜੂਹਾ ਖ਼ੁਰਦ ਤੱਕ ਲੁੱਕ ਬਜਰੀ ਦੀ ਸੜਕ ਬਣਾਈ ਜਾਵੇਗੀ |