17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਫਿਲੌਰ ਪੁਲਿਸ ਨੇ ਗੰਨਾ ਪਿੰਡ 'ਚ ਨਸ਼ਾ ਤਸਕਰ ਔਰਤ ਵਲ਼ੋਂ ਪੰਚਾਇਤੀ ਜ਼ਮੀਨ 'ਤੇ ਕੀਤਾ ਕਬਜ਼ਾ ਛੁਡਵਾਇਆ <br/>

ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਦਾ ਹੋਇਆ ਸਰਕਾਰੀ ਪੰਜਾ | ਤਸਵੀਰਾਂ:ਗੈਰੀ ਫਿਲੌਰ. <br/> 01-06-2025
ਫਿਲੌਰ 31 ਮਈ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਸੂਬਾ ਸਰਕਾਰ ਵਲ਼ੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਦੇ ਖ਼ਾਤਮੇ ਅਤੇ ਨਸ਼ਾ ਤਸਕਰਾਂ ਵਲ਼ੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਜਲੰਧਰ ਦਿਹਾਤੀ ਪੁਲਿਸ ਵਲ਼ੋਂ ਸਥਾਨਕ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਫਿਲੌਰ ਦੇ ਪਿੰਡ ਗੰਨਾ ਵਿਖੇ ਪੰਚਾਇਤੀ ਜ਼ਮੀਨ 'ਤੇ ਹੋਇਆ ਅਣਅਧਿਕਾਰਤ ਕਬਜ਼ਾ ਹਟਾਇਆ ਗਿਆ | ਗੈਰ ਕਾਨੂੰਨੀ ਕਬਜ਼ਾ ਕਰਨ ਵਾਲੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਢਾਹਿਆ ਗਿਆ ਹੈ | ਜਾਣਕਾਰੀ ਦਿੰਦਿਆਂ ਡੀ ਐਸ ਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਦੀਸ਼ੋ ਪਤਨੀ ਕੁਲਦੀਪ ਕੁਮਾਰ ਵਾਸੀ ਗੰਨਾ ਪਿੰਡ ਵਲ਼ੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਕੇ ਨਸ਼ੇ ਦਾ ਧੰਦਾ ਕਰਕੇ ਵਰਤੀ ਜਾਣ ਵਾਲੀ ਪ੍ਰਾਪਰਟੀ ਸੀ ਜਿਸ ਦਾ ਕਬਜ਼ਾ ਹਟਾਇਆ ਗਿਆ | ਡੀਐੱਸਪੀ ਬੱਲ ਨੇ ਦੱਸਿਆ ਕਿ ਤਸਕਰ ਦੀਸ਼ੋ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕਈ ਧਰਾਵਾਂ ਹੇਠ 3 ਮੁਕੱਦਮੇ ਦਰਜ ਹਨ | ਇਹ ਲਗਾਤਾਰ ਨਸ਼ੇ ਦਾ ਕਾਰੋਬਾਰ ਕਰ ਰਹੀ ਸੀ ਜਦ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਵਾਧੂ ਉਸਾਰੀ ਨੂੰ ਢਾਹ ਦਿੱਤਾ ਗਿਆ ਤੇ ਕੁੱਝ ਹਿੱਸਾ ਉਸਾਰੀ ਨੂੰ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ |
ਕਬਜ਼ੇ ਵਾਲੀ ਥਾਂ ਤੇ ਬਣੇਗਾ ਨੌਜਵਾਨਾਂ ਲਈ ਕਸਰਤ ਕਲੱਬ
ਗੰਨਾ ਪਿੰਡ 'ਚ ਨਸ਼ੇ ਵਿਰੁੱਧ ਚੱਲੇ ਪੀਲੇ ਪੰਜੇ ਮੌਕੇ ਲੋਕਾਂ ਵਲ਼ੋਂ ਜਿੱਥੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਉੱਥੇ ਲੋਕ ਲੱਡੂ ਵੰਡਦੇ ਵੀ ਨਜ਼ਰ ਆਏ | ਜਿੱਥੇ ਅੱਜ ਫਿਲੌਰ ਪੁਲਿਸ ਨੇ ਇੱਕ ਨਾਜਾਇਜ਼ ਕਬਜ਼ੇ ਵਾਲੀ ਉਸਾਰੀ ਨੂੰ ਖ਼ਾਲੀ ਕਰਵਾ ਕੇ ਪੰਚਾਇਤ ਦੇ ਹਵਾਲੇ ਕਰ ਦਿੱਤਾ ਉੱਥੇ ਪੰਚਾਇਤ ਵਲ਼ੋਂ ਪੰਚਾਇਤ ਅਫ਼ਸਰ ਦਲਵੀਰ ਸਿੰਘ ਦੀ ਹਾਜ਼ਰੀ 'ਚ ਆਪਣਾ ਜਿੰਦਰਾ ਲਗਾ ਦਿੱਤਾ ਗਿਆ ਤੇ ਨੌਜਵਾਨਾਂ ਦੇ ਕਸਰਤ ਕਰਨ ਲਈ ਕਲੱਬ ਬਣਾਉਣ ਦਾ ਐਲਾਨ ਕੀਤਾ |
ਜ਼ਿਕਰਯੋਗ ਹੈ ਕਿ ਪਿੰਡ ਦੀਆਂ ਰਾਹਾਂ 'ਚ ਖੜੀਆਂ ਔਰਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦ ਤੋਂ ਪਿੰਡ 'ਚ ਪੁਲਿਸ ਚੌਂਕੀ ਖੁੱਲ੍ਹੀ ਹੈ ਤਦ ਤੋਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਗਈ ਹੈ ਤੇ ਨਸ਼ਾ ਲੈਣ ਲਈ ਲਗਦੀਆਂ ਨੌਜਵਾਨਾਂ ਦੀਆ ਲੰਬੀਆਂ ਕਤਾਰਾਂ ਦਾ ਕੋਈ ਨਾਂਅ ਨਿਸ਼ਾਨ ਵੀ ਨਹੀਂ ਰਿਹਾ |ਇਸ ਗੱਲ ਲਈ ਔਰਤਾਂ ਤੇ ਹੋਰ ਮੋਹਤਬਰਾਂ ਨੇ ਡੀ ਐੱਸ ਪੀ ਸਰਵਣ ਸਿੰਘ ਬੱਲ, ਥਾਣਾ ਮੁਖੀ ਸੰਜੀਵ ਕਪੂਰ ਅਤੇ ਚੌਕੀ ਇੰਚਾਰਜ ਸੁਖਦੇਵ ਸਿੰਘ ਨੂੰ ਵਧਾਈ ਦੇ ਪਾਤਰ ਦੱਸਿਆ |

ਪਿਛਲੀ ਖ਼ਬਰ ਸੀਚੇਵਾਲ 'ਚ ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲੇ ਦੌਰਾਨ ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ ਅਗਲੀ ਖ਼ਬਰ ਫਿਲੌਰ ਤਹਿਸੀਲ 'ਚ ਨਵੀਂ ਮਾਈਨਿੰਗ ਪਾਲਿਸੀ ਸੰਬੰਧੀ ਜਨਤਾ ਜਾਗਰੂਕਤਾ ਮੁਹਿੰਮ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।