17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਫਿਲੌਰ ਤਹਿਸੀਲ 'ਚ ਨਵੀਂ ਮਾਈਨਿੰਗ ਪਾਲਿਸੀ ਸੰਬੰਧੀ ਜਨਤਾ ਜਾਗਰੂਕਤਾ ਮੁਹਿੰਮ ਦਾ ਆਗਾਜ਼ <br/>

ਸਰਕਾਰ ਵਲ਼ੋਂ ਲਿਆਂਦੀ ਨਵੀਂ ਮਾਈਨਿੰਗ ਪਾਲਿਸੀ ਬਾਰੇ ਫਿਲੌਰ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜੀਨੀਅਰ | ਤਸਵੀਰਾਂ:ਗੈਰੀ ਫਿਲੌਰ <br/> 01-06-2025
ਫਿਲੌਰ 31 ਮਈ (ਵਿਪਨ ਗੈਰੀ)-ਤਹਿਸੀਲ ਫਿਲੌਰ ਵਿਚ ਪੰਜਾਬ ਸਰਕਾਰ ਵਲ਼ੋਂ ਜਾਰੀ ਕੀਤੀ ਗਈ ਨਵੀਂ ਮਾਈਨਿੰਗ ਪਾਲਿਸੀ 2025 ਸਬੰਧੀ ਪਿੰਡਾਂ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਵਿਸ਼ਤਿ੍ਤ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਓਨਰ ਮਾਈਨਿੰਗ ਸਾਈਟਸ ਬਾਰੇ ਜਾਣਕਾਰੀ ਦੇਣਾ ਹੈ, ਇਹ ਉਹ ਥਾਵਾਂ ਹਨ ਜਿੱਥੇ ਰੇਤ ਦੀ ਖਣਨ ਕਾਨੂੰਨੀ ਢੰਗ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਰੇਤ ਨੂੰ ਸੱਭ ਤੋਂ ਪਹਿਲਾਂ ਜ਼ਮੀਨ ਮਾਲਕ ਵਲ਼ੋਂ ਖਣਨ ਕਰਨ ਦਾ ਹੱਕ ਹੁੰਦਾ ਹੈ | ਜ਼ਮੀਨ ਮਾਲਕ ਇਹ ਖਣਨ ਆਪਣੀ ਰੀਹਾਇਤ 'ਚ ਸਾਂਝਦਾਰੀ ਵਿਚ ਜਾਂ ਕਿਸੇ ਤੀਜੇ ਪੱਖ ਨੂੰ ਅਧਿਕਿ੍ਤ ਕਰਕੇ ਕਰ ਸਕਦੇ ਹਨ | ਜੇਕਰ ਰੇਤ ਦੀ ਉਪਲਬਧਤਾ ਹੋਵੇ ਤਾਂ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਨੂੰ ਵੀ ਲੈਂਡਓਨਰ ਮਾਈਨਿੰਗ ਸਾਈਟਸ ਤਹਿਤ ਹਾਜ਼ਰ ਕੀਤਾ ਜਾ ਸਕਦਾ ਹੈ | ਇਹ ਜਾਗਰੂਕਤਾ ਮੁਹਿੰਮ ਤਹਿਸੀਲ ਫਿਲੌਰ ਦੇ ਲਗਭਗ ਸਾਰੇ ਪਿੰਡਾਂ ਵਿਚ ਚਲਾਈ ਗਈ ਜੋ ਕਿ ਜੂਨੀਅਰ ਇੰਜੀਨੀਅਰ ਰਾਕੇਸ਼ ਕੁਮਾਰ ਅਤੇ ਹਰਦੀਪ ਕੁਮਾਰ ਵਲ਼ੋਂ ਉਪ ਮੰਡਲ ਅਫ਼ਸਰ ਸੁਖਪਾਲ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ | ਪੂਰੇ ਪ੍ਰਕਿਰਿਆ ਦੀ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਸਰਤਾਜ ਸਿੰਘ ਰੰਧਾਵਾ ਅਤੇ ਸੁਪਰਡੈਂਡਿੰਗ ਇੰਜੀਨੀਅਰ ਅਮਰਿੰਦਰ ਸਿੰਘ ਪੰਧੇਰ ਵਲ਼ੋਂ ਨਿਗਰਾਨੀ ਕੀਤੀ ਗਈ | ਮੁਹਿੰਮ ਦੌਰਾਨ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਦੀ ਇਸ ਪਾਲਿਸੀ ਸਬੰਧੀ ਕੰਮ ਕਰਨ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਜਾ ਵਧੇਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਜਲੰਧਰ ਮਾਈਨਿੰਗ ਦਫ਼ਤਰ 'ਚ ਕਿਸੇ ਵੀ ਸਮੇਂ ਆ ਕੇ ਜਾਣਕਾਰੀ ਲੈ ਸਕਦੇ ਹਨ | ਇਸ ਉਪਰਾਲੇ ਲਈ ਲੋਕਾਂ ਨੇ ਪੰਜਾਬ ਸਰਕਾਰ ਅਤੇ ਮਾਈਨਿੰਗ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਵੀਂ ਨੀਤੀ ਰੇਤ ਮਾਈਨਿੰਗ 'ਚ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਨਿਆਂ ਲਿਆਵੇਗੀ, ਜ਼ਮੀਨ ਮਾਲਕਾਂ ਨੂੰ ਸਸ਼ਕਤ ਕਰੇਗੀ ਅਤੇ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕੇਗੀ |

ਪਿਛਲੀ ਖ਼ਬਰ ਫਿਲੌਰ ਪੁਲਿਸ ਨੇ ਗੰਨਾ ਪਿੰਡ 'ਚ ਨਸ਼ਾ ਤਸਕਰ ਔਰਤ ਵਲ਼ੋਂ ਪੰਚਾਇਤੀ ਜ਼ਮੀਨ 'ਤੇ ਕੀਤਾ ਕਬਜ਼ਾ ਛੁਡਵਾਇਆ <br/> ਅਗਲੀ ਖ਼ਬਰ ਸ਼ਾਹਕੋਟ ਪੁਲਿਸ ਨੇ ਚੋਰੀ ਦੇ ਗਹਿਣੇ ਤੇ ਸਕੂਟਰੀ ਬਰਾਮਦ ਕਰ ਕੇ 2 ਦੋਸ਼ੀਆਂ ਨੂੰ ਕੀਤਾ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।