31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ 100 ਕੁੜੀਆਂ ਨੂੰ ਵਾਲਾਂ ਅਤੇ ਸੁੰਦਰਤਾ ਕਲਾ ਵਿਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ

ਅਜੀਤ ਡੈਸਕ 30-12-2025
ਗੂਹਲਾ ਚੀਕਾ, 29 ਦਸੰਬਰ (ਓ.ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ, ਕੁਰੂਕਸ਼ੇਤਰ ਇੰਟਰਨੈਸ਼ਨਲ ਸਕਿੱਲ ਸੈਂਟਰ ਵਿਖੇ ਨੌਜਵਾਨ ਔਰਤਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਨਵੀਨ ਜਿੰਦਲ ਫਾੳਾੂਡੇਸ਼ਨ, ਵੀ.ਐਲ.ਸੀ.ਸੀ. ਦੇ ਸਹਿਯੋਗ ਨਾਲ, 100 ਕੁੜੀਆਂ ਨੂੰ ਵਾਲਾਂ ਅਤੇ ਸੁੰਦਰਤਾ ਕਲਾ ਵਿਚ ਇਕ ਸਰਟੀਫਿਕੇਟ ਕੋਰਸ ਪੇਸ਼ ਕਰੇਗੀ ਜਿਸ ਵਿਚ ਚਮੜੀ, ਵਾਲ ਅਤੇ ਮੇਕਅਪ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਸਿਖਲਾਈ ਦਾ ਉਦੇਸ਼ ਕੁੜੀਆਂ ਨੂੰ ਕਿੱਤਾਮੁਖੀ ਹੁਨਰਾਂ ਨਾਲ ਲੈਸ ਕਰਕੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ | ਇਸ ਦੋ ਮਹੀਨਿਆਂ ਦੇ ਕੋਰਸ ਵਿਚ ਐਤਵਾਰ ਸਮੇਤ ਰੋਜ਼ਾਨਾ ਨਿਯਮਤ ਦੋ ਘੰਟੇ ਦੀਆਂ ਕਲਾਸਾਂ ਦੇ ਤਿੰਨ ਬੈਚ ਹੋਣਗੇ | ਇਹ ਸਿਖਲਾਈ ਤਜਰਬੇਕਾਰ ਅਤੇ ਪੇਸ਼ੇਵਾਰ ਟ੍ਰੇਨਰਾਂ ਦੁਆਰਾ ਦਿੱਤੀ ਜਾਵੇਗੀ | ਇਹ ਪੂਰੀ ਸਿਖਲਾਈ ਕੁਰੂਕਸ਼ੇਤਰ ਇੰਟਰਨੈਸ਼ਨਲ ਸਕਿੱਲ ਸੈਂਟਰ ਵਿਖੇ ਕਰਵਾਈ ਜਾਵੇਗੀ, ਜੋ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਚਮੜੀ, ਵਾਲਾਂ ਅਤੇ ਮੇਕਅੱਪ ਨਾਲ ਸੰਬੰਧਿਤ ਵਿਹਾਰਕ ਅਤੇ ਤਕਨੀਕੀ ਸਿਖਲਾਈ ਪ੍ਰਦਾਨ ਕਰਦਾ ਹੈ | ਨਵੀਨ ਜਿੰਦਲ ਫਾਊਾਡੇਸ਼ਨ ਸਕਿੱਲ ਡਿਵੈੱਲਪਮੈਂਟ ਦੇ ਡਾ. ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਕੋਰਸ ਫ਼ੀਸ ਦਾ 65 ਪ੍ਰਤੀਸ਼ਤ ਨਵੀਨ ਜਿੰਦਲ ਫਾਊਾਡੇਸ਼ਨ ਵਲੋਂ ਸਕਾਲਰਸ਼ਿਪ ਵਜੋਂ ਦਿੱਤਾ ਜਾਵੇਗਾ, ਤਾਂ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਵੀ ਇਸ ਕੋਰਸ ਦਾ ਲਾਭ ਉਠਾ ਸਕਣ | ਉਨ੍ਹਾਂ ਅੱਗੇ ਕਿਹਾ ਕਿ ਨਵੀਨ ਜਿੰਦਲ ਫਾਊਾਡੇਸ਼ਨ ਵਲੋਂ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਭਾਗੀਦਾਰਾਂ ਲਈ ਆਵਾਜਾਈ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਤਾਂ ਜੋ ਕੋਈ ਵੀ ਕੁੜੀ ਦੂਰੀ ਜਾਂ ਸਰੋਤਾਂ ਦੀ ਘਾਟ ਕਾਰਨ ਸਿਖਲਾਈ ਤੋਂ ਵਾਂਝੀ ਨਾ ਰਹੇ | ਡਾ. ਮਿਸ਼ਰਾ ਨੇ ਅੱਗੇ ਕਿਹਾ ਕਿ ਕੋਰਸ ਪੂਰਾ ਹੋਣ 'ਤੇ, ਸਾਰੇ ਭਾਗੀਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਪੇਸ਼ੇਵਾਰ ਵਾਲ ਅਤੇ ਸੁੰਦਰਤਾ ਕਲਾਤਮਕ ਕਿੱਟਾਂ ਵੀ ਪ੍ਰਾਪਤ ਹੋਣਗੀਆਂ, ਜਿਸ ਨਾਲ ਉਹ ਸਿਖਲਾਈ ਤੋਂ ਬਾਅਦ ਆਪਣੇ ਹੁਨਰ ਦੀ ਤੁਰੰਤ ਵਰਤੋਂ ਕਰ ਸਕਣ |
ਇਹ ਧਿਆਨ ਦੇਣ ਯੋਗ ਹੈ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਹਾਲ ਹੀ ਵਿਚ ਸੰਸਦ ਮੈਂਬਰ ਨਵੀਨ ਜਿੰਦਲ ਦੁਆਰਾ ਕੀਤਾ ਗਿਆ ਸੀ | ਸੰਸਦ ਮੈਂਬਰ ਨਵੀਨ ਜਿੰਦਲ ਦੀ ਕੋਸ਼ਿਸ਼ ਕੁਰੂਕਸ਼ੇਤਰ ਸੰਸਦੀ ਹਲਕੇ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਕਈ ਰੁਜ਼ਗਾਰ-ਆਧਾਰਿਤ ਕੋਰਸ ਸ਼ੁਰੂ ਕਰਨ ਦੀ ਹੈ | ਇਹ ਥੋੜ੍ਹੇ ਸਮੇਂ ਦਾ ਕੋਰਸ ਉਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ | ਮਹਿਲਾ ਸਸ਼ਕਤੀਕਰਨ ਵੱਲ ਨਵੀਨ ਜਿੰਦਲ ਫਾਊਾਡੇਸ਼ ਦੀ ਇਹ ਪਹਿਲ ਕੁਰੂਕਸ਼ੇਤਰ ਸੰਸਦੀ ਹਲਕੇ ਦੀਆਂ ਧੀਆਂ ਲਈ ਸਵੈ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਉੱਜਵਲ ਭਵਿੱਖ ਵੱਲ ਇਕ ਮਜ਼ਬੂਤ ਯਤਨ ਹੈ |
ਪਿਛਲੀ ਖ਼ਬਰ ਜੇ ਧਰਤੀ ਉੱਤੇ ਕੋਈ ਨਰਕ ਹੈ ਤਾਂ ਉਹ ਮਨੁੱਖ ਦੇ ਜ਼ਿਹਨ ਅੰਦਰੋਂ ਲੱਭ ਸਕਦਾ ਹੈ। -ਰੋਬਰਟ ਬਰਟਨ ਅਗਲੀ ਖ਼ਬਰ ਪੈੱ੍ਰਸ ਕਲੱਬ ਵਲੋਂ ਵਿਦਿਆਰਥਣਾਂ ਨੂੰ ਜਰਸੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।