31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਕਲੀ ਵੈੱਬਸਾਈਟ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 30 ਅਕਤੂਬਰ (ਡਾ. ਬਲਵਿੰਦਰ ਸਿੰਘ ਵਾਲੀਆ)-ਨਵੀਂ ਦਿੱਲੀ ਜ਼ਿਲ੍ਹੇ ਦੇ ਸਾਇਬਰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ , ਜਿਸ ਨੇ ਰੂਸੀ ਦੂਤਾਵਾਸ ਦੀ ਨਕਲੀ ਵੈੱਬਸਾਈਟ ਰਾਹੀਂ ਲੋਕਾਂ ਦੇ ਨਾਲ ਧੋਖਾ ਕੀਤਾ ਅਤੇ 17 ਦੇ ਕਰੀਬ ਲੋਕਾਂ ਦੇ ਨਾਲ ਲੈਣ-ਦੇਣ ਕੀਤਾ ਅਤੇ ਉਨ੍ਹਾਂ ਦੀਆਂ ਨਕਲੀ ਪ੍ਰੋਫਾਈਲਾਂ, ਦਸਤਾਵੇਜ਼ ਤਿਆਰ ਕੀਤੇ।

ਅਜੀਤ ਡੈਸਕ 31-10-2026
ਨਵੀਂ ਦਿੱਲੀ, 30 ਅਕਤੂਬਰ (ਡਾ. ਬਲਵਿੰਦਰ ਸਿੰਘ ਵਾਲੀਆ)-ਨਵੀਂ ਦਿੱਲੀ ਜ਼ਿਲ੍ਹੇ ਦੇ ਸਾਇਬਰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ , ਜਿਸ ਨੇ ਰੂਸੀ ਦੂਤਾਵਾਸ ਦੀ ਨਕਲੀ ਵੈੱਬਸਾਈਟ ਰਾਹੀਂ ਲੋਕਾਂ ਦੇ ਨਾਲ ਧੋਖਾ ਕੀਤਾ ਅਤੇ 17 ਦੇ ਕਰੀਬ ਲੋਕਾਂ ਦੇ ਨਾਲ ਲੈਣ-ਦੇਣ ਕੀਤਾ ਅਤੇ ਉਨ੍ਹਾਂ ਦੀਆਂ ਨਕਲੀ ਪ੍ਰੋਫਾਈਲਾਂ, ਦਸਤਾਵੇਜ਼ ਤਿਆਰ ਕੀਤੇ। ਇਸ ਦੇ ਨਾਲ ਹੀ ਨੌਕਰੀ ਲੱਭਣ ਵਾਲਿਆਂ ਦੀ ਰਜਿਸਟ੍ਰੇਸ਼ਨ ਅਤੇ ਫੀਸਾਂ ਵਸੂਲ ਕੀਤੀਆਂ। ਪੁਲਿਸ ਨੇ ਇਸ ਦੇ ਕੋਲੋਂ 2 ਮੋਬਾਈਲ, 2 ਸਿਮ ਕਾਰਡ (ਜਿਨ੍ਹਾਂ ਵਿਚ ਇਕ ਯੂ. ਕੇ. ਦਾ ਸਿਮ ਸ਼ਾਮਲ ਹੈ) ਇਸ ਤੋਂ ਇਲਾਵਾ ਧੋਖਾਧੜੀ ਵਾਲੀ ਵੈੱਬਸਾਈਟ, ਭੁਗਤਾਨ ਲੈਣ-ਦੇਣ ਅਤੇ ਗੱਲਬਾਤ ਨਾਲ ਸੰਬੰਧਿਤ ਡਿਜੀਟਲ ਰਿਕਾਰਡ ਵੀ ਕਬਜ਼ੇ ਵਿਚ ਲਿਆ ਹੈ। ਇਸ ਵਿਅਕਤੀ ਦਾ ਨਾਂਅ ਅਮਨ ਕੁਮਾਰ (25) ਨਿਵਾਸੀ ਬਿਹਾਰ ਹੈ, ਜੋ ਕਿ ਬੀ. ਬੀ. ਏ. ਗਰੈਜੂਏਟ ਹੈ ਅਤੇ ਯੂਨਾਈਟਿਡ ਕਿੰਗਡਮ ਮਿਡਲ ਸਬਰੋ ਵਿਚ ਸਟਾਕ ਕੰਟਰੋਲ ਐਨਾਲਿਸਟ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਨੇ ਇਸ ਦੇ ਇਕ ਸਾਥੀ ਵਿਵੇਕ ਕੁਮਾਰ ਨੂੰ ਵੀ ਬਾਅਦ ਵਿਚ ਫੜਿਆ ਹੈ। ਇਸ ਮਾਮਲੇ ਪ੍ਰਤੀ ਭਾਰਤ ਅਤੇ ਰ{ਸੀ ਸੰਘ ਦੇ ਦੂਤਾਵਾਸ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਇਨ੍ਹਾਂ ਤੋਂ ਸਾਰੀ ਜਾਣਕਾਰੀ ਲੈਣ ਵਿਚ ਜੁਟੀ ਹੋਈ ਹੈ ਕਿ ਇਨ੍ਹਾਂ ਨੇ ਕਿੰਨੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ।
ਪਿਛਲੀ ਖ਼ਬਰ ਜੇਕਰ ਵਪਾਰੀਆਂ ਦੀ ਗੱਲ ਨੂੰ ਨਾ ਸੁਣਿਆ ਗਿਆ ਤਾਂ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ - ਪੰਮਾ ਅਗਲੀ ਖ਼ਬਰ ਮੰਚ ਨੇ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੂੰ ਪੰਜਾਬੀ ਭਾਸ਼ਾ ਦੀਆਂ ਤਖ਼ਤੀਆਂ ਕੀਤੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।