ਫੀਲਡਗੰਜ ’ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ-ਇਕ ਮੌਤ
ਲੁਧਿਆਣਾ, 30 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਫੀਲਡਗੰਜ ਦੇ ਕੂਚਾ ਨੰਬਰ 10 ’ਚ ਸ਼ੁੱਕਰਵਾਰ ਨੂੰ ਪਟਾਕਿਆਂ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿਚ ਰੱਖੇ ਪਟਾਕਿਆਂ ਦੇ ਜ਼ੋਰਦਾਰ ਧਮਾਕੇ ਹੋਣ ਲੱਗੇ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਫੀਲਡ ਗੰਜ ਵਿਚ ਪਟਾਕਿਆਂ ਦੇ ਗੋਦਾਮ ’ਚ ਲੱਗੀ ਅੱਗ। (ਹਾਸ਼ੀਏ ’ ਚ ) ਸਾਹਿਲ ਦੀ ਪੁਰਾਣੀ ਤਸਵੀਰ। ਤਸਵੀਰ : ਸੇਵਕ ਸਿੰਘ
31-10-2026