26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮੈਡੀਕਲ ਕੈਂਪ ਵਿੱਚ 370 ਲੋਕਾਂ ਦੀ ਸਿਹਤ ਦੀ ਕੀਤੀ ਜਾਂਚ

ਅਜੀਤ ਡੈਸਕ 04-12-2025
ਸਿਰਸਾ, 3 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਕਿ੍ਸ਼ਨ ਮਾਨਵ ਕਲਿਆਣ ਸਮਿਤੀ ਦੇ ਸੰਸਥਾਪਕ ਭਗਵਾਨ ਦਾਸ ਬਜਾਜ ਦੀ 11ਵੀਂ ਬਰਸੀ ਮੌਕੇ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ 370 ਤੋਂ ਵੱਧ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਰੋਗੀ ਮਿਲੇ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸੰਸਥਾ ਦੇ ਪ੍ਰਧਾਨ, ਰਾਜਿੰਦਰ ਬਜਾਜ ਐਡਵੋਕੇਟ ਨੇ ਦੱਸਿਆ ਕਿ ਜੇਜੇ ਕਲੋਨੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿੱਚ 370 ਮਰੀਜ਼ਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸੰਸਥਾਪਕ ਭਗਵਾਨ ਦਾਸ ਬਜਾਜ ਨੇ ਆਪਣਾ ਜੀਵਨ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਸਮਰਪਿਤ ਕੀਤਾ ਸੀ ਅਤੇ ਅੱਜ ਉਨ੍ਹਾਂ ਦੀ ਬਰਸੀ 'ਤੇ ਇਹ ਕੈਂਪ ਲਗਾ ਕੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਸੱਚਮੁੱਚ ਸ਼ਰਧਾਂਜਲੀ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਸੰਸਥਾ ਸਮੇਂ-ਸਮੇਂ 'ਤੇ ਗਰੀਬ ਬਸਤੀਆਂ ਵਿੱਚ ਅਜਿਹੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ | ਇਸ ਮੌਕੇ ਡਾ. ਵੀ.ਪੀ. ਗੋਇਲ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਧੇਸ਼ਿਆਮ ਸ਼ਰਮਾ, ਬਾਲ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗੁਪਤਾ, ਗਾਇਨੀਕੋਲੋਜਿਸਟ ਅਤੇ ਬਾਂਝਪਨ ਦੇ ਮਾਹਿਰ ਡਾ. ਮਮਤਾ, ਈ.ਐਨ.ਟੀ. ਮਾਹਿਰ ਡਾ. ਨੰਦਿਨੀ ਬਾਂਸਲ ਅਤੇ ਫਿਜ਼ੀਓਥੈਰੇਪਿਸਟ ਡਾ. ਜਗਸੀਰ ਸਿੰਘ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕੈਂਪ ਵਿੱਚ ਆਏ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ | ਸੰਸਥਾ ਨੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਸ਼ੂਗਰ ਅਤੇ ਈ.ਸੀ.ਜੀ. ਟੈਸਟ ਵੀ ਕੀਤੇ | ਸੰਸਥਾ ਦੇ ਸਕੱਤਰ ਵਿਨੀਤ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਕੰਮ ਬਾਰੇ ਦੱਸਿਆ | ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਵੀ.ਪੀ. ਗੋਇਲ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡੀ. ਸੀ. ਪਾਰਥ ਗੁਪਤਾ ਨੂੰ ਦਿੱਤੀ ਵਿਦਾਇਗੀ ਪਾਰਟੀ ਡੀ. ਸੀ. ਨੇ ਆਪਣੇ ਕਾਰਜਕਾਲ ਦੌਰ... ਅਗਲੀ ਖ਼ਬਰ ਪਿੰਡ ਸਿਕੰਦਰਪੁਰ ਦੇ ਦੋ ਵਿਦਿਆਰਥੀਆਂ ਦੀ ਕੌਮਾਂਤਰੀ ਤੀਰਅੰਦਾਜ਼ੀ ਮੁਕਾਬਲੇ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।