ਸਿਰਸਾ, 3 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸਿਕੰਦਰਪੁਰ ਸਥਿਤ ਸਕਾਲਰ ਹੇਵਨ ਸਕੂਲ ਦੇ ਦੋ ਵਿਦਿਆਰਥੀਆਂ ਦੇ ਕੌਮਾਂਤਰੀ ਤੀਰਅੰਦਾਜ਼ੀ ਮੁਕਾਲੇ ਲਈ ਚੋਣ ਹੋਈ ਹੈ | ਦੋਵਾਂ ਵਿਦਿਆਰਥੀਆਂ ਨੂੰ ਚੀਨ ਵਿੱਚ ਹੋਣ ਵਾਲੇ ਕੌਮਾਂਤਰੀ ਤੀਰਅੰਦਾਜ਼ੀ ਮੁਕਾਲੇ ਲਈ ਚੁਣਿਆ ਗਿਆ ਹੈ | ਸਕੂਲ ਦੀ ਪਿ੍ੰਸੀਪਲ ਅੰਜੂ ਸ਼ਰਮਾ ਨੇ ਦੱਸਿਆ ਹੈ ਕਿ ਇਹ ਦੋਵੇਂ ਵਿਦਿਆਰਥੀ ਤੀਰਅੰਦਾਜ਼ੀ ਦੇ ਕੌਮਾਂਤਰੀ ਕੋਚ ਵਿਪਿਨ ਕੰਬੋਜ ਦੇ ਮਾਰਗਦਰਸ਼ਨ ਹੇਠ ਸਿਖਲਾਈ ਲੈ ਰਹੇ ਹਨ | ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਨੂੰ ਚੀਨ ਵਿੱਚ ਅੰਤਰਰਾਸ਼ਟਰੀ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਹੈ | ਸਕੂਲ ਪਰਿਵਾਰ, ਕੋਚਾਂ ਅਤੇ ਮਾਪਿਆਂ ਨੇ ਇਸ ਸਫਲਤਾ 'ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਹੈ | ਇਹ ਪ੍ਰਾਪਤੀ ਸਕੂਲ ਅਤੇ ਖੇਤਰ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਸ਼ਿਵਮ ਅਤੇ ਹਰਦਿਲ ਨੇ ਤੀਰਅੰਦਾਜ਼ੀ ਵਿੱਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣੇ ਜਾਣ ਨਾਲ ਸਕੂਲ ਅਤੇ ਖੇਤਰ ਦਾ ਮਾਣ ਵਧਾਇਆ ਹੈ | ਦੋਵਾਂ ਵਿਦਿਆਰਥੀਆਂ ਨੂੰ ਚੀਨ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਹਰਦਿਲ ਅਤੇ ਸ਼ਿਵਮ ਨੇ ਇਹ ਉਪਲਬਧੀ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਟੀਕ ਸ਼ੂਟਿੰਗ ਦੇ ਨਾਲ-ਨਾਲ ਅੰਤਰਰਾਸ਼ਟਰੀ ਕੋਚ ਡਾ. ਵਿਪਿਨ ਕੰਬੋਜ ਦੀ ਸਿਖਲਾਈ ਦੇ ਸਦਕਾ ਹਾਸਲ ਕੀਤੀ | ਸਕੂਲ ਪ੍ਰਬੰਧਨ ਨੇ ਦੋਵਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ | ਕੋਚ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਲੰਬੇ ਸਮੇਂ ਤੋਂ ਲਗਾਤਾਰ ਅਭਿਆਸ ਕਰ ਰਹੇ ਹਨ |