ਨਵੀਂ ਦਿੱਲੀ, 31 ਅਗਸਤ (ਜਗਤਾਰ ਸਿੰਘ)-ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਕੰਟਰੋਲ ਕਰਨ ਤੇ ਸਟੇਸ਼ਨ ਪਰਿਸਰ 'ਚ ਸਿਸਟਮ ਨੂੰ ਬਿਹਤਰ ਬਣਾਉਣ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇੱਕ ਆਧੁਨਿਕ ਸਥਾਈ ਹੋਲਡਿੰਗ ਏਰੀਆ ਤਿਆਰ ਕੀਤਾ ਜਾ ਰਿਹਾ ਹੈ ¢ ਬੀਤੇ ਕੱਲ੍ਹ ਰੇਲ ਮੰਤਰੀ ਨੇ ਇਸ ਦਾ ਜਾਇਜ਼ਾ ਵੀ ਲਿਆ ਸੀ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਇਸ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਦੀਵਾਲੀ ਤੇ ਛੱਠ ਪੂਜਾ 'ਤੇ ਇਸ ਦਾ ਲਾਭ ਮਿਲ ਸਕੇ¢ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਮੁਤਾਬਿਕ ਇਹ ਹੋਲਡਿੰਗ ਏਰੀਆ ਨਵੀਂ ਦਿੱਲੀ ਸਟੇਸ਼ਨ ਦੇ ਅਜਮੇਰੀ ਗੇਟ ਵੱਲ ਬਣਾਇਆ ਜਾ ਰਿਹਾ ਹੈ ¢ ਇਸ ਨੂੰ ਤਿੰਨ ਕਾਰਜਸ਼ੀਲ ਹਿੱਸਿਆਂ ਵਿਚ ਵੰਡਿਆ ਗਿਆ ਹੈ ¢ ਪ੍ਰੀ-ਟਿਕਟਿੰਗ ਏਰੀਆ ਵਿਚ ਲਗਭਗ 2700 ਯਾਤਰੀ ਬੈਠ ਸਕਣਗੇ ¢ ਟਿਕਟਿੰਗ ਏਰੀਆ ਵਿਚ ਲਗਭਗ 3100 ਯਾਤਰੀਆਂ ਦੀ ਸਮਰੱਥਾ ਹੈ ¢ ਪੋਸਟ-ਟਿਕਟਿੰਗ ਏਰੀਆ ਵਿਚ ਲਗਭਗ 1350 ਯਾਤਰੀਆਂ ਦੀ ਸਮਰੱਥਾ ਹੋਵੇਗੀ, ਜਿੱਥੇ ਕਤਾਰ, ਸੁਰੱਖਿਆ ਜਾਂਚ ਤੇ ਸਾਮਾਨ ਦੀ ਸਕੈਨਿੰਗ ਦੀਆਂ ਸਹੂਲਤਾਂ ਹੋਣਗੀਆਂ ¢ ਯਾਤਰੀਆਂ ਦੀ ਸਹੂਲਤ ਲਈ, ਇਸ ਖੇਤਰ ਵਿਚ 22 ਟਿਕਟ ਕਾਊਾਟਰ, 2 ਟਾਇਲਟ ਬਲਾਕ, ਪਬਲਿਕ ਐਡਰੈਸ ਸਿਸਟਮ, ਇਲੈਕਟ੍ਰਾਨਿਕ ਡਿਸਪਲੇ ਬੋਰਡ, ਏਆਈ ਅਧਾਰਿਤ ਨਿਗਰਾਨੀ ਕੈਮਰੇ, ਸਾਮਾਨ ਸਕੈਨਰ, ਮਾਰਗ ਦਰਸ਼ਨ ਲਈ ਸਾਈਨੇਜ ਤੇ ਮੈਟਰੋ ਕਨੈਕਟੀਵਿਟੀ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ ¢