26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਟੇਲ ਚੌਕ ਦੀ ਨਾਜਾਇਜ਼ ਉਸਾਰੀ ਬਾਰੇ ਸਥਾਨਕ ਸਰਕਾਰਾਂ ਕੋਲ ਪੁੱਜੀ ਰਿਪੋਰਟ

ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਸ਼ਿਵ)- ਵਿਜੀਲੈਂਸ ਬਿਊਰੋ ਪੰਜਾਬ ਨੇ ਪਟੇਲ ਚੌਕ ਹੋਈਆਂ ਉਸਾਰੀਆਂ ਦੇ ਮਾਮਲੇ 'ਚ ਆਪਣੀ ਜਾਂਚ ਰਿਪੋਰਟ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੱੁਖ ਸਕੱਤਰ ਨੂੰ ਸੌਂਪ ਦਿੱਤੀ ਹੈ | ਆਰ. ਟੀ. ਆਈ. ਐਕਟੀਵਿਸਟ ਰਵਿੰਦਰ ਪਾਲ ਸਿੰਘ ਚੱਢਾ ਨੇ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ ਕਿ ਪਟੇਲ ਚੌਕ ਵਿਚ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਤੇ ਇਸ ਮਾਮਲੇ ਵਿਚ ਨਿਗਮ ਦੇ ਅਫ਼ਸਰਾਂ, ਮੁਲਾਜ਼ਮਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਰਿਪੋਰਟ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਕਿ 1 ਨਵੰਬਰ, 23 ਨੂੰ ਇਹ ਕਹਿ ਕੇ ਇਮਾਰਤ ਨੂੰ ਲੱਗੀ ਸੀਲ ਇਸ ਸ਼ਰਤ 'ਤੇ ਖੋਲ੍ਹੀ ਗਈ ਕਿ ਉਸਾਰੀ ਕਾਰ ਕੋਈ ਉਸਾਰੀ ਨਹੀਂ ਕਰੇਗਾ | ਇਸ ਕੇਸ ਵਿਚ ਦੁਕਾਨਾਂ ਦੇ ਮਾਲਕਾਂ ਵੱਲੋਂ 7 ਪੁਰਾਣੀਆਂ ਦੁਕਾਨਾਂ ਵਿਚ ਪਿੱਲਰ ਖੜੇ ਕਰਕੇ ਛੱਤ ਦਾ ਲੈਂਟਰ ਪਾਇਆ ਗਿਆ | ਉਕਤ ਦੁਕਾਨਾਂ ਮੂਹਰੇ ਪਾਰਕਿੰਗ ਦੀ ਜਗ੍ਹਾ 'ਤੇ ਹਾਊਸ ਲਾਈਨ ਨਹੀਂ ਛੱਡੀ ਗਈ ਸਗੋਂ ਸਰਕਾਰੀ ਗਰੀਨ ਬੈਲਟ ਦੇ ਦਰਖ਼ਤ ਵੱਢ ਕੇ ਤੇ ਗਿ੍ਲਾਂ ਤੋੜ ਕੇ ਪਾਰਕਿੰਗ ਬਣਾਈ ਗਈ ਹੈ | ਇਸ ਤਰ੍ਹਾਂ ਨਾਲ ਸੜਕ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਤੇ ਉਸਾਰੀ ਕੀਤੀ ਗਈ ਹੈ | ਰਿਪੋਰਟ ਵਿਚ ਕਿਹਾ ਗਿਆ ਕਿ ਮੁਲਾਜ਼ਮਾਂ 'ਤੇ ਰਿਸ਼ਵਤ ਬਾਰੇ ਕੋਈ ਸਬੂਤ ਨਹੀਂ ਆਇਆ ਪਰ ਉਕਤ ਕਰਮਚਾਰੀਆਂ ਵੱਲੋਂ ਤਾਇਨਾਤੀ ਦੌਰਾਨ ਸਮੇਂ-ਸਮੇਂ 'ਤੇ ਇਸ ਨਾਜਾਇਜ਼ ਉਸਾਰੀ ਨੂੰ ਰੋਕਣ ਬਾਰੇ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਇਸ ਲਈ ਉਕਤ ਅਫ਼ਸਰਾਂ ਤੇ ਕਰਮਚਾਰੀਆਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਤੇ ਦਫਤਰ ਨੂੰ ਜਾਣੰੂ ਕਰਵਾਇਆ ਜਾਵੇ |
ਪਿਛਲੀ ਖ਼ਬਰ ਜੁਆਰੀਆਂ ਤੋਂ ਤੰਗ ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਵਿਖੇ ਤਿਆਰ ਕਰਾਇਆ ਜਾ ਰਿਹੈ 'ਆਧੁਨਿਕ ਸਥਾਈ ਹੋਲਡਿੰਗ ਏਰੀਆ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।