26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਧਾਨ ਐਡਵੋਕੇਟ ਧਾਮੀ ਨੇ 'ਰਾਠੌਰ' ਨੂੰ ਦਿੱਤਾ ਨਵਾਂ ਨਾਂਅ 'ਰਾਮ ਸਿੰਘ ਬੰਬੇ'

ਅਜੀਤ ਡੈਸਕ 01-09-2025
ਨਵੀਂ ਦਿੱਲੀ, 31 ਅਗਸਤ (ਜਗਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਕਰਨਾਟਕ, ਗੋਆ ਤੇ ਗੁਜਰਾਤ ਦੇ ਆਨਰੇਰੀ ਇੰਚਾਰਜ ਰਾਮ ਸਿੰਘ (ਮੁੰਬਈ), ਜੋ ਲੰਮੇ ਸਮੇਂ ਤੋਂ ਆਪਣੇ ਨਾਂਅ ਦੇ ਨਾਲ 'ਰਾਠੌਰ' ਲਿਖਦੇ ਆ ਰਹੇ ਸਨ, ਪਰ ਹੁਣ ਉਹ ਅਜਿਹਾ ਨਹੀਂ ਕਰਨਗੇ ¢ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੌਜੂਦਗੀ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਗਿਆਨੀ ਰਘਬੀਰ ਸਿੰਘ (ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ) ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ 'ਰਾਮ ਸਿੰਘ ਬੰਬੇ' ਦੇ ਨਾਂਅ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਬਾਅਦ ਸਾਡੀ ਜਾਤਾਂ-ਗੋਤਾਂ ਪਿੱਛੇ ਰਹਿ ਜਾਂਦੀਆਂ ਹਨ¢ ਦਰਅਸਲ ਸਮਾਗਮ ਦੌਰਾਨ ਐਡਵੋਕੇਟ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਉਂਕਿ ਰਾਮ ਸਿੰਘ, ਮੁੰਬਈ ਨਾਲ ਸਬੰਧਿਤ ਹਨ, ਇਸ ਲਈ ਇਨ੍ਹਾਂ ਨੂੰ 'ਰਾਮ ਸਿੰਘ ਰਾਠੌਰ' ਦੀ ਥਾਂ ਹੁਣ 'ਰਾਮ ਸਿੰਘ ਬੰਬੇ' ਬਣਾ ਦਿੰਦੇ ਹਾਂ¢ ਇਸ ਲਈ ਧਰਮ ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜੈਕਾਰਾ ਛੱਡਿਆ, ਜਿਸ ਦੀ ਸਾਰਿਆਂ ਨੇ ਪ੍ਰਵਾਨਗੀ ਦਿੱਤੀ ¢ ਇਸ ਤੋਂ ਬਾਅਦ ਗਿਆਨੀ ਰਘੁਬੀਰ ਸਿੰਘ ਨੇ ਦੱਸਿਆ ਕਿ ਅਸੀਂ ਕਈ ਪ੍ਰੋਗਰਾਮਾਂ ਵਿਚ ਇਕੱਠੇ ਰਹੇ ਹਾਂ ਪਰ ਮੈਂ ਇਨ੍ਹਾਂ ਨੂੰ ਕਦੀ 'ਰਾਠੌਰ' ਨਾਂਅ ਦੇ ਨਾਲ ਸੰਬੋਧਨ ਨਹੀਂ ਕੀਤਾ ਬਲਕਿ ਹਮੇਸ਼ਾ ਰਾਮ ਸਿੰਘ ਬੰਬੇ ਵਾਲੇ ਹੀ ਆਖਿਆ ਹੈ ¢ ਉਨ੍ਹਾਂ ਕਿਹਾ ਕਿ ਪੰਥ ਦੀਆਂ ਵੱਡੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦੀ ਮੌਜੂਦਗੀ ਵਿਚ ਹੁਣ ਉਨ੍ਹਾਂ ਨੇ ਵੀ ਖਿੜੇ ਮੱਥੇ ਸਵੀਕਾਰ ਕਰ ਲਿਆ ਹੈ ਕਿ ਉਹ ਹੁਣ ਆਪਣੇ ਨਾਂਅ ਪਿੱਛੇ 'ਰਾਠੌਰ' ਨੂੰ ਪੂਰੀ ਤਰ੍ਹਾਂ ਤਿਆਗ ਦੇਣਗੇ ਤੇ ਰਾਮ ਸਿੰਘ ਬੰਬੇ ਹੀ ਲਿਖਿਆ ਕਰਨਗੇ ¢ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਭਾਈ ਅਜੈਬ ਸਿੰਘ ਅਭਿਆਸੀ, ਜਗਸੀਰ ਸਿੰਘ ਮਾਂਗੇਆਣਾ ,ਪਟਨਾ ਸਾਹਿਬ ਕਮੇਟੀ ਪ੍ਰਧਾਨ ਜਗਜੋਤ ਸਿੰਘ ਸੋਹੀ ਪਟਨਾ, ਇੰਦਰਜੀਤ ਸਿੰਘ ਤੇ ਲਖਵਿੰਦਰ ਸਿੰਘ, ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ, ਸਤਬੀਰ ਸਿੰਘ (ਓ.ਐਸ.ਡੀ.), ਸ਼ਹਿਬਾਜ ਸਿੰਘ, ਭਾਈ ਜਗਦੇਵ ਸਿੰਘ( ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ) ਸਮੇਤ ਹੋਰਨਾ ਸ਼ਖ਼ਸੀਅਤਾਂ ਵੀ ਮੌਜੂਦ ਸੀ ¢
ਪਿਛਲੀ ਖ਼ਬਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਵਿਖੇ ਤਿਆਰ ਕਰਾਇਆ ਜਾ ਰਿਹੈ 'ਆਧੁਨਿਕ ਸਥਾਈ ਹੋਲਡਿੰਗ ਏਰੀਆ' ਅਗਲੀ ਖ਼ਬਰ ਲੋਕਾਂ ਦੇ ਘਰਾਂ ਦੇ ਨੇੜੇ ਮੁਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ 'ਚ ਜੁਟੀ ਦਿੱਲੀ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।