29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਨੇ ਮੰਗੀ ਮੁਆਫ਼ੀ

ਅਜੀਤ ਡੈਸਕ 10-12-2025
ਮੈਲਬੋਰਨ, 9 ਦਸੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸੰਸਦ ਵਿਚ ਅੱਜ ਸੂਬੇ ਦੀ ਪ੍ਰੀਮੀਅਰ ਭਾਵਕਿ ਮੁੱਖ ਮੰਤਰੀ ਜੈਸਿੰਟਾ ਐਲਨ ਨੇ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਤੋਂ ਸਰਕਾਰੀ ਤੌਰ 'ਤੇ ਮੁਆਫ਼ੀ ਮੰਗੀ ਹੈ ¢ ਪ੍ਰੀਮੀਅਰ ਐਲਨ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਮੂਲ ਨਿਵਾਸੀਆਂ ਨਾਲ ਜੋ ਅਨਿਆਂ, ਜ਼ਬਰਦਸਤੀ, ਹਿੰਸਾ ਅਤੇ ਨਾ-ਇਨਸਾਫ਼ੀਆਂ ਹੋਈਆਂ ਹਨ | ਉਹ ਸਭ ਵਿਕਟੋਰੀਆ ਦੇ ਇਤਿਹਾਸ 'ਤੇ ਇਕ ਕਾਲਾ ਧੱਬਾ ਹਨ ¢ ਉਨ੍ਹਾਂ ਨੇ ਮੰਨਿਆ ਕਿ ਸਰਕਾਰੀ ਨੀਤੀਆਂ ਤਹਿਤ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਗਿਆ, ਜ਼ਮੀਨਾਂ 'ਤੇ ਜਬਰੀ ਕਬਜ਼ੇ ਕੀਤੇ ਗਏ ਅਤੇ ਮੂਲ ਨਿਵਾਸੀਆਂ ਦੇ ਸੱਭਿਆਚਾਰ ਅਤੇ ਭਾਸ਼ਾ ਨੂੰ ਦਬਾਇਆ ਗਿਆ ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ | ਪ੍ਰੀਮੀਅਰ ਨੇ ਕਿਹਾ, ਅਸੀਂ ਇਨ੍ਹਾਂ ਸਾਰੀਆਂ ਗਲਤੀਆਂ ਲਈ ਸ਼ਰਮਿੰਦਾ ਹਾਂ ਅਤੇ ਦਿਲੋਂ ਮੁਆਫ਼ੀ ਮੰਗਦੇ ਹਾਂ ¢
ਪਿਛਲੀ ਖ਼ਬਰ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ 11 ਮਹੀਨਿਆਂ ਵਿਚ 85 ਹਜ਼ਾਰ ਵੀਜ਼ੇ ਰੱਦ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।