ਸਿਡਨੀ, 9 ਦਸੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਇਸ ਸਮੇਂ ਤਾਪਮਾਨ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ¢ ਕਈ ਇਲਾਕਿਆਂ ਵਿਚ ਗਰਮੀ 43 ਡਿਗਰੀ ਤੱਕ ਦਰਜ ਕੀਤੀ ਗਈ ਹੈ, ਜਿਸ ਕਾਰਨ ਨਿਊ ਸਾਊਥ ਵੇਲਜ਼ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਜੰਗਲਾਂ 'ਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ, ਸੂਬੇ ਵਿਚ 76 ਤੋਂ ਵੱਧ ਸਥਾਨਾਂ 'ਤੇ ਜੰਗਲਾਂ ਨੂੰ ਅੱਗ ਲੱਗੀ ਹੈ, ਜਿਸ ਨਾਲ ਰਿਹਾਇਸ਼ੀ ਇਲਾਕੇ, ਪਸ਼ੂ-ਪੰਛੀ ਅਤੇ ਕੀਮਤੀ ਜੰਗਲਾਤ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ¢ ਕਈ ਘਰ ਅਤੇ ਹੋਰ ਸੰਪਤੀ ਵੀ ਸੜ ਕੇ ਤਬਾਹ ਹੋ ਗਈ ਹੈ ¢ ਇੰਨੀ ਤਿੱਖੀ ਗਰਮੀ ਅਤੇ ਤੇਜ਼ ਹਵਾਵਾਂ ਕਰਕੇ ਅੱਗ ਬੇਕਾਬੂ ਹੋ ਰਹੀ ਹੈ ¢ ਫਾਇਰ ਐਂਡ ਰੈਸਕਿਊ ਟੀਮਾਂ ਦਿਨ-ਰਾਤ ਅੱਗ 'ਤੇ ਕਾਬੂ ਪਾਉਣ ਵਿਚ ਜੁੱਟੀਆਂ ਹੋਈਆਂ ਹਨ ¢ ਦੁੱਖਦਾਈ ਗੱਲ ਹੈ ਕਿ ਸੈਂਟਰਲ ਕੋਸਟ ਖੇਤਰ ਵਿਚ ਇੱਕ 58 ਸਾਲਾ ਫਾਇਰ ਫਾਈਟਰ ਆਪਣੀ ਡਿਊਟੀ ਦÏਰਾਨ ਮੌਤ ਦੇ ਮੂੰਹ ਜਾ ਪਿਆ, ਜਿਸ ਕਾਰਨ ਸਮੁੱਚੇ ਰਾਜ ਵਿਚ ਸ਼ੋਕ ਦੀ ਲਹਿਰ ਦÏੜ ਗਈ ਹੈ ¢ ਸੈਂਟਰਲ ਕੋਸਟ, ਬੂਲਾ ਡੀਲਾ, ਕੀਲੋਵਾਂਗ, ਲੇਕ ਮੁਕੇਅਰੀ, ਮਿਲਸਨ ਗੁਲੀ, ਬੋਗੀ ਅਤੇ ਹੋਰ ਕਈ ਇਲਾਕਿਆਂ ਵਿਚ ਅੱਗ ਦਾ ਕਾਫੀ ਪ੍ਰਭਾਵ ਪਿਆ ਹੈ ¢ ਮÏਸਮ ਵਿਭਾਗ ਅਤੇ ਐਨ.ਐਸ.ਡਬਲਿਊ. ਫਾਇਰ ਸਰਵਿਸਿਜ਼ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਤਾਪਮਾਨ ਵੱਧ ਰਹੇਗਾ ਅਤੇ ਅੱਗ ਦੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ ¢ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਬਾਹਰ ਖੁੱਲ੍ਹੇ ਵਿਚ ਅੱਗ ਬਾਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਐਮਰਜੈਂਸੀ ਹਾਲਤ ਵਿਚ ਸਥਾਨਕ ਫਾਇਰ ਸੇਵਾਵਾਂ ਨਾਲ ਤੁਰੰਤ ਸੰਪਰਕ ਕੀਤਾ ਜਾਏ¢