ਐਡਮਿੰਟਨ, 9 ਦਸੰਬਰ (ਦਰਸ਼ਨ ਸਿੰਘ ਜਟਾਣਾ)-ਪਿਛਲੇ ਦਿਨੀਂ ਕੁਝ ਸਟੋਰ ਮਾਲਕਾਂ ਨੂੰ ਉਸ ਸਮੇਂ ਭਾਰੀ ਚਿੰਤਾ ਪੈ ਗਈ ਜਦੋਂ ਉਨ੍ਹਾਂ ਦੇ ਗੱਲੇ ਵਿਚ ਪਏ ਸੌ ਡਾਲਰਾਂ ਦੇ ਕੁਝ ਨੋਟ ਜਾਅਲੀ ਨਿਕਲੇ | ਪੁਲਿਸ ਨੇ ਦੱਸਿਆ ਕਿ ਕੁਝ ਲੋਕ ਜੋ ਨਕਲੀ ਡਾਲਰ ਤਿਆਰ ਕਰ ਕੇ ਆਪਣੇ ਬੰਦਿਆਂ ਰਾਹੀਂ ਉਨ੍ਹਾਂ ਨੂੰ ਖਪਤ ਕਰਨ ਲਈ ਵੱਖ-ਵੱਖ ਬਾਜ਼ਾਰਾਂ ਵਿਚ ਜਾਂਦੇ ਤੇ ਸਾਮਾਨ ਲਿਆ ਕੇ ਅੱਗੇ ਉਸ ਨੂੰ ਆਨਲਾਈਨ ਘੱਟ ਤੋਂ ਘੱਟ ਰੇਟਾਂ 'ਤੇ ਵੇਚ ਰਹੇ ਹਨ | ਪਤਾ ਲੱਗਾ ਹੈ ਕਿ ਐਡਮਿੰਟਨ ਪੁਲਿਸ ਨੂੰ ਇਸ ਦੀ ਭਾਵੇਂ ਦੇਰੀ ਨਾਲ ਸੂੰੂਹ ਮਿਲੀ, ਪਰ ਉਨ੍ਹਾਂ ਸਾਰੇ ਸਟੋਰ ਨੂੰ ਚੌਕਸ ਕਰ ਦਿੱਤਾ ਹੈ | ਸੋਚਣ ਵਾਲੀ ਗੱਲ ਹੈ ਕਿ ਉਹ ਸਟੋਰ 'ਤੇ ਕੰਮ ਕਰਦੇ ਕਰਮਚਾਰੀ ਕਿਵੇਂ ਪਰਖਣ ਕੇ ਡਾਲਰ ਅਸਲੀ ਹੈ ਜਾਂ ਨਕਲੀ |