29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਟਿਆਲਾ 'ਚ ਦਿਲਜੀਤ ਦੁਸਾਂਝ ਵਲੋਂ ਫ਼ਿਲਮ ਦੀ ਸ਼ੂਟਿੰਗ <br/>

ਅਜੀਤ ਡੈਸਕ 10-12-2025
ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੇ ਹੋਏ ਹਨ | ਫ਼ਿਲਮ ਦੀ ਟੀਮ ਵਲੋਂ ਸ਼ਹਿਰ ਦੇ ਕਈ ਸਥਾਨਾਂ 'ਤੇ ਦਿ੍ਸ਼ ਫਿਲਮਾਏ ਜਾ ਰਹੇ ਹਨ | ਫ਼ਿਲਮ ਯੂਨਿਟ ਵਲੋਂ ਬਾਂਸਾਂ ਵਾਲੇ ਬਾਜ਼ਾਰ 'ਚ ਬਾਹਰੀ ਦਿ੍ਸ਼ ਫ਼ਿਲਮਾਉਣ ਦਾ ਪ੍ਰੋਗਰਾਮ ਤਹਿ ਸੀ | ਦਿਲਜੀਤ ਦੁਸਾਂਝ ਨੂੰ ਦੇਖਣ ਲਈ ਸਵੇਰ ਤੋਂ ਹੀ ਇਲਾਕੇ 'ਚ ਲੋਕ ਇਕੱਠੇ ਹੋਣ ਲੱਗੇ, ਜਿਸ ਨਾਲ ਬਾਜ਼ਾਰ 'ਚ ਆਵਾਜਾਈ ਵਧੀ ਰਹੀ | ਪ੍ਰਸੰਸਕ ਦੂਰੋਂ ਹੀ ਸ਼ੂਟਿੰਗ ਦੀ ਪ੍ਰਕਿਰਿਆ ਦੇਖਦੇ ਰਹੇ ਅਤੇ ਕਈਆਂ ਨੇ ਇਸ ਦੌਰਾਨ ਤਸਵੀਰਾਂ ਵੀ ਬਣਾਈਆਂ | ਫ਼ਿਲਮ ਯੂਨਿਟ ਵਲੋਂ ਦਿ੍ਸ਼ਾਂ ਦੀ ਲੋੜ ਮੁਤਾਬਿਕ ਬਾਜ਼ਾਰ ਦੇ ਕੁਝ ਹਿੱਸਿਆਂ 'ਚ ਤਕਨੀਕੀ ਕੰਮ ਕੀਤੇ ਗਏ | ਸ਼ੂਟਿੰਗ ਦੇ ਦੌਰਾਨ ਕਲਾਕਾਰਾਂ ਅਤੇ ਕਰਮਚਾਰੀਆਂ ਵਲੋਂ ਆਪਣੀ-ਆਪਣੀ ਭੂਮਿਕਾ ਮੁਤਾਬਕ ਕੰਮ ਹੁੰਦਾ ਦਿੱਸਿਆ | ਦਿਲਜੀਤ ਦੁਸਾਂਝ ਦੇ ਪਟਿਆਲਾ ਆਉਣ ਨਾਲ ਚਾਹੁਣ ਵਾਲਿਆਂ 'ਚ ਚਰਚਾ ਬਣੀ ਰਹੀ |

ਪਿਛਲੀ ਖ਼ਬਰ ਭਾਰਤ ਦੇ ਪੱਛਮੀ ਰਾਜ ਗੁਜਰਾਤ ਦੇ ਗਿਰ ਰਾਸ਼ਟਰੀ ਪਾਰਕ ਦੇ ਅੰਦਰ ਹਿਰਨ ਦੀ ਲਈ ਗਈ ਤਸਵੀਰ | <br/> ਅਗਲੀ ਖ਼ਬਰ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।