ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ
ਅਜੀਤ ਡੈਸਕ
10-12-2025
ਬਿ੍ਸਬੇਨ, 9 ਦਸੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੇ ਸ਼ਹਿਰ ਕੇਨਸ ਦੀ ਅਦਾਲਤ ਵਿਚ ਰਾਜਵਿੰਦਰ ਸਿੰਘ ਉੱਪਰ 21 ਅਕਤੂਬਰ 2018 ਵਿਚ ਬੀਚ ਉੱਪਰ ਦੱਬੀ ਮਿ੍ਤਕ ਮਿਲੀ ਤੋਯਾਹ ਉਮਰ 24 ਸਾਲ ਦੇ ਕੇਸ ਦੀ ਸੁਣਵਾਈ ਹੋਈ ਅਤੇ ਜਿਊਰੀ ਨੇ ਆਮ ਸਹਿਮਤੀ ਨਾਲ ਦੋਸ਼ੀ ਕਰਾਰ ਦਿੱਤਾ ਸੀ | ਅੱਜ ਜੱਜ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੋਕਿ 25 ਸਾਲ ਬਾਅਦ ਪੈਰੋਲ ਲਈ ਬੇਨਤੀ ਕਰ ਸਕੇਗਾ | ਜੱਜ ਨੇ ਰਾਜਵਿੰਦਰ ਸਿੰਘ ਨੂੰ ਨਿਰਦਈ ਦੱਸਿਆ |