17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਲਹਿੰਦੇ ਪੰਜਾਬ ਦੇ ਸੀ.ਟੀ.ਡੀ. ਨੇ ਲਾਹੌਰ ਤੋਂ ਨੌਜਵਾਨ ਨੂੰ ਜਾਸੂਸੀ ਦੇ ਦੋਸ਼ 'ਚ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 09-12-2025
ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਕਾਊਾਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ. ਟੀ. ਡੀ.) ਨੇ ਅੱਜ ਲਾਹੌਰ ਤੋਂ ਸੁਖਦੀਪ ਸਿੰਘ ਉਰਫ਼ ਨਿਹੰਗ ਨਾਮੀ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਤੋਂ ਇਲਾਵਾ ਲਾਹੌਰ, ਫੈਸਲਾਬਾਦ ਅਤੇ ਬਹਾਵਲਪੁਰ ਸ਼ਹਿਰਾਂ ਤੋਂ ਅਜ਼ਮਤ, ਫੈਜ਼ਾਨ, ਨਬੀਲ, ਅਬਰਾਰ, ਉਸਮਾਨ, ਸਰਫ਼ਰਾਜ਼, ਦਾਨਿਸ਼, ਰਜਬ, ਹਾਸ਼ਿਮ, ਸਾਕਿਬ ਅਤੇ ਆਰਿਫ਼ ਕੁਲ 12 ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀ. ਟੀ. ਡੀ. ਬੁਲਾਰੇ ਅਨੁਸਾਰ ਕਥਿਤ ਤੌਰ 'ਤੇ ਭਾਰਤੀ ਖ਼ੁਫ਼ੀਆ ਏਜੰਸੀ ਨਾਲ ਜੁੜੇ ਉਕਤ ਸ਼ੱਕੀਆਂ ਤੋਂ ਹਥਿਆਰ, ਵਿਸਫੋਟਕ ਅਤੇ ਡੈਟੋਨੇਟਰ ਵੀ ਬਰਾਮਦ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੀ ਤਹਿਸੀਲ ਨਿਸ਼ਤਰ ਦੀ ਆਬਾਦੀ ਗੱਜੂ ਮੱਤਾ ਦਾ ਰਹਿਣ ਵਾਲਾ ਸੁਖਦੀਪ ਸਿੰਘ ਉਰਫ਼ ਨਿਹੰਗ ਜਨਮ ਤੋਂ ਈਸਾਈ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਧਰਮ ਬਦਲ ਕੇ ਸਿੱਖ ਬਣਿਆ ਸੀ | ਉਹ ਸ੍ਰੀ ਨਨਕਾਣਾ ਸਾਹਿਬ 'ਚ ਪੰਜਾਬੀ ਸਿੱਖ ਸੰਗਤ ਜਥੇਬੰਦੀ ਲਈ ਸੇਵਾਦਾਰ ਵਜੋਂ ਵੀ ਕੰਮ ਕਰਦਾ ਰਿਹਾ ਹੈ | ਸੀ. ਟੀ. ਡੀ. ਬੁਲਾਰੇ ਨੇ ਅੱਗੇ ਦਾਅਵਾ ਕੀਤਾ ਕਿ ਸ਼ੱਕੀਆਂ ਨੂੰ ਪਾਕਿ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਖ਼ੁਫ਼ੀਆ ਏਜੰਸੀ ਤੋਂ ਭਾਰੀ ਫੰਡਿੰਗ ਮਿਲ ਰਹੀ ਸੀ | ਕਥਿਤ ਤੌਰ 'ਤੇ ਭਾਰਤੀ ਜਾਸੂਸੀ ਏਜੰਸੀ ਲਈ ਕੰਮ ਕਰਦੇ ਸੁਖਦੀਪ ਸਿੰਘ ਦੇ ਮੋਬਾਈਲ 'ਚੋਂ ਬਹਾਵਲਪੁਰ ਦੇ ਮਰਕਜ਼ ਸੁਭਹਾਨ ਅੱਲ੍ਹਾ, ਮੁਰੀਦਕੇ ਦੇ ਮਰਕਜ਼-ਏ-ਤੋਇਬਾ, ਭਿੰਬਰ ਦੇ ਮਰਕਜ਼ ਅਹਲੈ ਹਦੀਸ ਬਰਨਾਲਾ, ਕੋਟਲੀ ਦੇ ਮਰਕਜ਼ ਅੱਬਾਸ ਅਤੇ ਮਸਕਰ ਰਹੀਲ ਸ਼ਾਹਿਦ, ਮੁਜ਼ੱਫ਼ਰਾਬਾਦ ਦੇ ਸ਼ਵਾਈ ਨਾਲਾ ਕੈਂਪ ਅਤੇ ਬਿਲਾਲ ਕੈਂਪ ਆਦਿ ਅੱਤਵਾਦੀ ਠਿਕਾਣਿਆਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ | ਬੁਲਾਰੇ ਨੇ ਅੱਗੇ ਦਾਅਵਾ ਕੀਤਾ ਕਿ ਇਹ ਗਿ੍ਫ਼ਤਾਰੀਆਂ ਭਾਰਤ ਤੋਂ ਆਦਿਲ ਨਾਮਕ ਵਿਅਕਤੀ ਦੁਆਰਾ ਚਲਾਈ ਜਾਂਦੀ ਫੇਸਬੁੱਕ ਆਈ. ਡੀ. ਦੀ ਮਦਦ ਨਾਲ ਕੀਤੀਆਂ ਗਈਆਂ ਹਨ ਅਤੇ ਸ਼ੱਕੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ. ਆਈ. ਵਿਖੇ ਟਰਾਈ ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋ... ਅਗਲੀ ਖ਼ਬਰ ਅਮਰੀਕਾ ਵਿਚ ਰਹਿਣ ਸਹਿਣ ਦੀਆਂ ਲਾਗਤਾਂ ਦੁੱਗਣੀਆਂ ਹੋਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।