28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਏਅਰ ਇੰਡੀਆ ਦੀ ਲਾਪਰਵਾਹੀ ਨਾਲ ਅਨੁਸ਼ਕਾ ਸ਼ੰਕਰ ਦਾ ਸਿਤਾਰ ਟੁੱਟਿਆ <br/>

ਅਜੀਤ ਡੈਸਕ 05-12-2025
ਨਵੀਂ ਦਿੱਲੀ, 4 ਦਸੰਬਰ (ਪੀ.ਟੀ.ਆਈ.)-ਬਹੁਤ ਦੁਖੀ ਤੇ ਸੱਚਮੁੱਚ ਪਰੇਸ਼ਾਨ ਅਨੁਸ਼ਕਾ ਸ਼ੰਕਰ ਨੇ ਕਿਹਾ ਹੈ ਕਿ ਏਅਰ ਇੰਡੀਆ ਦੀ ਇੱਕ ਫਲਾਈਟ ਵਿਚ ਉਸਦਾ ਸਿਤਾਰ ਖਰਾਬ ਹੋ ਗਿਆ ਸੀ, ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਏਅਰਲਾਈਨ ਨੂੰ ਦੱਸਿਆ ਕਿ ਇੱਕ ਭਾਰਤੀ ਸਾਜ਼ ਵੀ ਉਨ੍ਹਾਂ ਕੋਲ ਸੁਰੱਖਿਅਤ ਨਹੀਂ ਹੈ | ਹਾਈ-ਪ੍ਰੋਫਾਈਲ ਸੰਗੀਤਕਾਰ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿਚ ਤਾਰ ਵਾਲੇ ਸਾਜ਼ ਦੇ ਹੇਠਲੇ ਗੋਲ ਸਿਰੇ ਵਿਚ ਇੱਕ ਡੂੰਘੀ ਦਰਾਰ ਦਿਖਾਈ ਦੇ ਰਹੀ ਹੈ | ਪਹਿਲਾਂ ਮੈਂ ਆਪਣੇ ਸਿਤਾਰ ਦੇ ਸਿਖਰ ਵੱਲ ਦੇਖ ਰਹੀ ਸੀ ਅਤੇ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਸੁਰ ਤੋਂ ਬਾਹਰ ਹੈ | ਅਤੇ ਜਦੋਂ ਮੈਂ ਇਸਨੂੰ ਵਜਾਉਣ ਲਈ ਚੁੱਕਿਆ ਅਤੇ ਉਦੋਂ ਹੀ ਮੈਨੂੰ ਅਹਿਸਾਸ ਹੋਇਆ | ਇਹ ਮੇਰਾ ਲੰਬੇ ਸਮੇਂ ਬਾਅਦ ਏਅਰ ਇੰਡੀਆ ਵਿਚ ਉਡਾਣ ਭਰਨ ਦਾ ਪਹਿਲਾ ਮੌਕਾ ਸੀ | ਉਸਨੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ ਕਿ ਇੱਕ ਭਾਰਤੀ ਸਾਜ਼ ਨੂੰ ਇੱਕ ਭਾਰਤੀ ਏਅਰਲਾਈਨ ਦੁਆਰਾ ਗਲਤ ਢੰਗ ਨਾਲ ਸੰਭਾਲਿਆ ਗਿਆ ਹੈ | ਮੈਂ ਏਅਰ ਇੰਡੀਆ ਦੁਆਰਾ ਮੇਰੇ ਸਿਤਾਰ ਨੂੰ ਸੰਭਾਲਣ ਤੋਂ ਬਹੁਤ ਦੁਖੀ ਤੇ ਬਹੁਤ ਪਰੇਸ਼ਾਨ ਹਾਂ | ਲਾਪਰਵਾਹੀ ਤੋਂ ਬਿਨਾਂ ਅਜਿਹਾ ਨੁਕਸਾਨ ਕਿਵੇਂ ਹੋ ਸਕਦਾ ਹੈ?

ਪਿਛਲੀ ਖ਼ਬਰ ਪਾਵਰ ਲਿਫ਼ਟਿੰਗ ਦਾ ਵਿਸ਼ਵ ਚੈਂਪੀਅਨ ਬਣਿਆ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ <br/> ਅਗਲੀ ਖ਼ਬਰ ਸੁਧਾ ਮੂਰਤੀ, ਰੁਚਿਰ ਜੋਸ਼ੀ, ਪ੍ਰਜਾਕਤਾ ਕੋਲੀ ਕਰਾਸਵਰਡ ਬੁੱਕ ਅਵਾਰਡ 2025 ਵਿਚ ਚੋਟੀ ਦੇ ਜੇਤੂਆਂ ਵਿਚ ਸ਼ਾਮਿਲ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।