ਬਰੇਸ਼ੀਆ (ਇਟਲੀ), 21 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈੱਟਰ , ਕਸਤੇਨੇਦੋਲੋ (ਬਰੇਸ਼ੀਆ) ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ 3 ਦਿਨਾਂ ਸਮਾਗਮ ਕਰਵਾਏ ਗਏ | ਇਹਨਾਂ ਸਮਾਗਮਾਂ 'ਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮੁੱਖ ਦੀਵਾਨ ਸਜਾਏ ਗਏ, ਜਿਹਨਾਂ 'ਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਦੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ | ਉਪਰੰਤ ਭਾਈ ਸੁਖਵੀਰ ਸਿੰਘ ਭੋਰ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਣ ਇਤਿਹਾਸ ਤੋਂ ਢਾਡੀ ਵਾਰਾਂ ਰਾਹੀ ਜਾਣੂ ਕਰਵਾਇਆ ਗਿਆ | ਇਸ ਅਵਸਰ 'ਤੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਪ੍ਰੰਪਰਾਵਾਂ ਮੁਤਾਵਿਕ ਮਿੱਸੇ ਪ੍ਰਸ਼ਾਦੇ, ਆਚਾਰ ਤੇ ਲੱਸੀ ਦੇ ਵਿਸ਼ੇਸ਼ ਲੰਗਰ ਅਤੁੱਟ ਵਰਤਾਏ ਗਏ | ਸਨਿਚਰਵਾਰ ਸ਼ਾਮ ਦੇ ਦੀਵਾਨਾਂ 'ਚ ਵੀ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਗੁਰਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਬੂਰੇ ਜੱਟਾਂ , ਭਾਈ ਲਾਲ ਸਿੰਘ ਸੁਰਤਾ ਪੁਰ, ਦੇਵ ਸਿੰਘ ਰਹੀਮ ਪੁਰ ,ਹਰਦੇਵ ਸਿੰਘ ਗਰੇਵਾਲ਼, ਜਗਜੀਤ ਸਿੰਘ ਧਾਲੀਵਾਲ , ਜਸਬੀਰ ਸਿੰਘ ਗੇਦੀ, ਰਵਿੰਦਰ ਸਿੰਘ ਰੋਮੀ, ਸੰਤੋਖ ਸਿੰਘ ਲਾਂਬੜਾ, ਸੁਖਦੇਵ ਸਿੰਘ, ਚਰਨਜੀਤ ਸਿੰਘ ਚੰਨਾ, ਭੁਪਿੰਦਰ ਸਿੰਘ ਮੁਲਤਾਨੀ, ਰਣਜੀਤ ਸਿੰਘ ਬਰੇਸ਼ੀਆ, ਜਗਦੀਸ਼ ਲਾਲ ਤੇ ਬਲਜੀਤ ਸਿੰਘ ਨੇ ਸਮੂਹ ਸੰਗਤਾਂ ਤੇ ਜਥਿਆਂ ਦੇ ਵਿਸ਼ੇਸ਼ ਧੰਨਵਾਦ ਕੀਤਾ |