19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਲੰਡਨ ਵਿਚ ਔਰਤ ਦੇ ਕਤਲ ਮਾਮਲੇ ’ ਚ ਭਾਰਤੀ ਨੌਜਵਾਨ ਨੂੰ ਉਮਰ ਕੈਦ ਘੱਟੋ - ਘੱਟ 28 ਸਾਲ ਜੇਲ੍ਹ ’ ਚ ਰੱਖਣ ਦੇ ਹੁਕਮ

ਲੰਡਨ, 18 (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ 39 ਸਾਲਾ ਚੀਨੀ ਮੂਲ ਦੀ ਔਰਤ ਸ਼ਿਆਓਚਿੰਗ ਕੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ 24 ਸਾਲਾ ਨੌਜਵਾਨ ਦੀਪਕ ਸੰਧੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 28 ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ।

ਦੀਪਕ ਸੰਧੂ 19-10-2026
ਲੰਡਨ, 18 (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ 39 ਸਾਲਾ ਚੀਨੀ ਮੂਲ ਦੀ ਔਰਤ ਸ਼ਿਆਓਚਿੰਗ ਕੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ 24 ਸਾਲਾ ਨੌਜਵਾਨ ਦੀਪਕ ਸੰਧੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 28 ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ।ਲੰਡਨ ਦੀ ਓਲਡ ਬੇਲੀ ਅਦਾਲਤ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਦੀਪਕ ਸੰਧੂ ਅਤੇ ਮ੍ਰਿਤਕ ਔਰਤ ਵਿਚਕਾਰ ਪਹਿਲਾਂ ਸੰਬੰਧ ਸਨ। ਜਦੋਂ ਔਰਤ ਨੂੰ ਪਤਾ ਲੱਗਾ ਕਿ ਸੰਧੂ ਨੇ ਉਸ ਦੇ ਪਰਸ ਵਿਚੋਂ 500 ਪੌਂਡ ਚੋਰੀ ਕੀਤੇ ਹਨ ਅਤੇ ਆਪਣੇ ਬਾਰੇ ਕਈ ਝੂਠ ਬੋਲੇ ਹਨ ਤਾਂ ਉਸ ਨੇ ਸੰਧੂ ਨਾਲ ਸੰਬੰਧ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ।ਇਸਤਗਾਸਾ ਪੱਖ ਅਨੁਸਾਰ ਸੰਧੂ ਇਹ ਇਨਕਾਰ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੇ ਇਕ ਸੁਪਰਮਾਰਕੀਟ ਤੋਂ ਚਾਕੂ ਖ਼ਰੀਦੇ ਅਤੇ ਲੰਡਨ ਦੇ ਅਰਲਜ਼ ਕੋਰਟ ਇਲਾਕੇ ਵਿਚ ਔਰਤ ਦੇ ਕਮਰੇ ਵਿਚ ਪਹੁੰਚ ਕੇ ਉਸ ਦਾ ਕਤਲ ਕਰ ਦਿੱਤਾ। ਦਸੰਬਰ 20 25 ਵਿਚ ਵਾਪਰੀ ਇਸ ਘਟਨਾ ਤੋਂ ਅਗਲੇ ਦਿਨ ਔਰਤ ਦੀ ਲਾਸ਼ ਉਸ ਦੇ ਕਮਰੇ ਵਿਚੋਂ ਬਰਾਮਦ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੀਪਕ ਸੰਧੂ ਸਤੰਬਰ 2024 ਵਿਚ ਵਿਦਿਆਰਥੀ ਵੀਜ਼ੇ ’ਤੇ ਬਰਤਾਨੀਆ ਆਇਆ ਸੀ ਪਰ ਪੜ੍ਹਾਈ ਛੱਡਣ ਕਾਰਨ ਉਸ ਦਾ ਵੀਜ਼ਾ ਰੱਦ ਹੋ ਗਿਆ ਸੀ। ਉਹ ਆਪਣੇ ਆਪ ਨੂੰ ਅਦਾਕਾਰ ਅਤੇ ਮਾਡਲ ਦੱਸਦਾ ਸੀ।ਕਤਲ ਤੋਂ ਬਾਅਦ ਸੰਧੂ ਨੇ ਮੁੰਬਈ ਜਾਣ ਲਈ ਹਵਾਈ ਟਿਕਟ ਬੁੱਕ ਕਰਵਾਈ ਪਰ ਪੁਲਿਸ ਨੇ ਉਸ ਨੂੰ 12 ਦਸੰਬਰ 2025 ਨੂੰ ਬਰਮਿੰਘਮ ਹਵਾਈ ਅੱਡੇ ਵੱਲ ਜਾਂਦੀ ਬੱਸ ਵਿਚੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਮਿਲੇ ਖ਼ੂਨ ਅਤੇ ਮੋਬਾਈਲ ਫ਼ੋਨ ਸੁਨੇਹਿਆਂ ਰਾਹੀਂ ਅਹਿਮ ਸਬੂਤ ਪ੍ਰਾਪਤ ਹੋਏ।ਸਜ਼ਾ ਸੁਣਾਉਂਦਿਆਂ ਜੱਜ ਫਿਲਿਪ ਕਾਟਜ਼ ਨੇ ਕਿਹਾ ਕਿ ਇਹ ਕਤਲ ਪਹਿਲਾਂ ਤੋਂ ਯੋਜਨਾਬੱਧ ਸੀ। ਅਦਾਲਤ ਨੇ ਸੰਧੂ ਨੂੰ ਕਤਲ ਦੇ ਨਾਲ-ਨਾਲ ਨਿਆਂ ਦੀ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਦਾ ਵੀ ਦੋਸ਼ੀ ਪਾਇਆ। ਮ੍ਰਿਤਕ ਔਰਤ ਦੋ ਬੱਚਿਆਂ ਦੀ ਮਾਂ ਸੀ। ਉਸ ਦੇ ਪਰਿਵਾਰ ਨੇ ਇਸ ਘਟਨਾ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੱਸਿਆ ਹੈ।
ਪਿਛਲੀ ਖ਼ਬਰ ਨੌਟਿੰਘਮ ’ ਚ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਕੇ ਮਰਦ ਤੇ ਔਰਤ ਫ਼ਰਾਰ ਅਗਲੀ ਖ਼ਬਰ ਲੰਡਨ ਵਿਚ ਭਾਰਤੀ ਵਿਦਿਆਰਥੀ ਜਥੇਬੰਦੀਆਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਮੋਦੀ ਸਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।