30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਵਿਰਾਟ ਕੋਹਲੀ ਖੇਡਣਗੇ ਵਿਜੇ ਹਜ਼ਾਰੇ ਟਰਾਫੀ <br/>

ਅਜੀਤ ਡੈਸਕ 03-12-2025

ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਡੀ.ਡੀ.ਸੀ.ਏ. ਦੇ ਪ੍ਰਧਾਨ ਰੋਹਨ ਜੇਤਲੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਭਾਰਤੀ ਸੁਪਰਸਟਾਰ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ 24 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਣ ਲਈ ਆਪਣੀ ਉਪਲਬਧਤਾ ਦੀ ਪੁਸ਼ਟੀ ਕੀਤੀ | ਭਾਰਤ ਲਈ ਇੱਕ ਫਾਰਮੈਟ ਦਾ ਖਿਡਾਰੀ ਕੋਹਲੀ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਇੱਕ ਰੋਜ਼ਾ ਲੜੀ ਵਿਚ ਰੁੱਝਿਆ ਹੋਇਆ ਹੈ | ਫਰਵਰੀ 2010 ਵਿਚ ਸਰਵਿਸਿਜ਼ ਵਿਰੁੱਧ ਖੇਡਣ ਤੋਂ ਬਾਅਦ ਪਹਿਲੀ ਵਾਰ ਹਜ਼ਾਰੇ ਟਰਾਫੀ ਵਿਚ ਵਾਪਸੀ ਕਰ ਰਿਹਾ ਹੈ | 37 ਸਾਲਾ ਖਿਡਾਰੀ ਨੇ ਰਾਂਚੀ ਵਿਚ ਲੜੀ ਦੇ ਸ਼ੁਰੂਆਤੀ ਮੈਚ ਵਿਚ ਆਪਣਾ 52ਵਾਂ ਸੈਂਕੜਾ ਲਗਾਇਆ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਖੇਡ ਦਾ ਸਿਰਫ਼ ਇੱਕ ਵਰਜਨ ਖੇਡਣ ਦੇ ਬਾਵਜੂਦ ਹਮੇਸ਼ਾ ਵਾਂਗ ਤਿੱਖਾ ਰਹਿੰਦਾ ਹੈ | ਦਿੱਲੀ 24 ਦਸੰਬਰ ਨੂੰ ਬੈਂਗਲੁਰੂ ਵਿਚ ਆਂਧਰਾ ਪ੍ਰਦੇਸ਼ ਵਿਰੁੱਧ ਆਪਣੀ ਵਿਜੇ ਹਜ਼ਾਰੇ ਮੁਹਿੰਮ ਦੀ ਸ਼ੁਰੂਆਤ ਕਰੇਗੀ |

ਪਿਛਲੀ ਖ਼ਬਰ ਅਮਰੀਕੀ ਸਿੱਖ ਭਾਈਚਾਰੇ ਨੇ 'ਥੈਂਕਸਗਿਵਿੰਗ ਡੇਅ' ਮੌਕੇ ਇਲੀਨੋਇਸ ਸਾਲਵੇਸ਼ਨ ਫੌਜੀ ਸੈਂਟਰ ਵਿਖੇ ਕੀਤੀ ਭੋਜਨ ਦੀ ਸੇਵਾ <... ਅਗਲੀ ਖ਼ਬਰ ਇੰਡੋਨੇਸ਼ੀਆ, ਸ੍ਰੀਲੰਕਾ ਤੇ ਥਾਈਲੈਂਡ ਵਿਚ ਹੜ੍ਹਾਂ ਕਾਰਨ 1300 ਤੋਂ ਵੱਧ ਮੌਤਾਂ, ਬਚਾਅ ਕਾਰਜ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।