06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਖਾਹਮਖਾਹ ਡਾਕਟਰ ਨਾ ਬਣੋ

ਅਜੀਤ ਡੈਸਕ 05-12-2025

ਸਾਡੇ ਦੇਸ਼ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਥੇ ਸਲਾਹ ਜ਼ਰੂਰਤ ਤੋਂ ਜ਼ਿਆਦਾ ਮਿਲਦੀ ਹੈ। ਅਨੁਭਵੀ ਲੋਕਾਂ ਦੀ ਗੱਲ ਥੋੜ੍ਹੀ ਵੱਖਰੀ ਹੈ। ਫਿਰ ਵੀ ਆਪਣਾ ਇਲਾਜ ਖ਼ੁਦ ਕਰਨ ਦੀ ਖੇਚਲ ਕਰਨਾ ਹਿਤਕਾਰੀ ਨਹੀਂ ਕਿਹਾ ਜਾਵੇਗਾ। ਮੈਡੀਕਲ ਸੋਟਰਾਂ ਤੋਂ ਲੋਕ ਬਗ਼ੈਰ ਡਾਕਟਰ ਦੀ ਸਲਾਹ ਤੋਂ ਅੰਗਰੇਜ਼ੀ ਦਵਾਈਆਂ ਖ਼ਰੀਦ ਲੈਂਦੇ ਹਨ ਅਤੇ ਆਪਣਾ ਇਲਾਜ ਤੇ ਦੂਜਿਆਂ ਦਾ ਇਲਾਜ ਵੀ ਸ਼ੁਰੂ ਕਰ ਦਿੰਦੇ ਹਨ। ਕੁਝ ਪਲ ਲਈ ਆਰਾਮ ਵੀ ਮਿਲਦਾ ਹੈ। ਇਹੀ ਸਾਨੂੰ ਕਈ ਵਾਰ ਸ਼ਸ਼ੋਪੰਜ ਵਿਚ ਵੀ ਪਾ ਦਿੰਦਾ ਹੈ ਪਰ ਅਸੀਂ ਆਪਣੀ ਗ਼ਲਤੀ ਮੰਨਣ ਨੂੰ ਤਿਆਰ ਨਹੀਂ ਹੁੰਦੇ।
ਆਪਣੇ ਮਨ ਤੋਂ ਜਾਂ ਕਿਸੇ ਦੇ ਕਹੇ ਅਨੁਸਾਰ ਦਵਾਈਆਂ ਦੀ ਵਰਤੋਂ ਜਾਨਲੇਵਾ ਵੀ ਸਿੱਧ ਹੋ ਸਕਦੀ ਹੈ। ਚੰਗਾ ਹੋਵੇਗਾ ਜੇਕਰ ਤੁਸੀਂ 'ਵਿਕਸ' ਅਤੇ 'ਬਾਮ' ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲਓ। ਬੁਖਾਰ ਆਉਣ 'ਤੇ ਕੋਈ ਵੀ ਇਸ਼ਤਿਹਾਰੀ ਦਵਾਈ ਬਗ਼ੈਰ ਡਾਕਟਰੀ ਸਲਾਹ ਤੋਂ ਨਾ ਖਾਓ। ਕੋਈ ਵੀ ਮਲ੍ਹੱਮ ਕਿਤੇ ਵੀ ਨਾ ਲਗਾਓ।
ਮੋਚ ਦੀ ਹਾਲਤ ਵਿਚ ਜਾਂ ਸੋਜ ਦਾ ਦਰਦ, ਪੇਟ ਦਰਦ ਹੋਵੇ ਜਾਂ ਕੰਨ ਦੀ ਤਕਲੀਫ਼, ਇਸ ਤਰ੍ਹਾਂ ਦੀ ਹਾਲਤ ਵਿਚ ਪੈਸੇ ਬਚਾਉਣ ਦੀ ਕੋਸ਼ਿਸ਼ ਜਾਂ ਫਿਰ ਖ਼ੁਦ ਨੂੰ ਹੀ ਡਾਕਟਰ ਸਿੱਧ ਕਰਨ ਦੀ ਕੋਸ਼ਿਸ਼ ਵੱਡਾ ਨੁਕਸਾਨ ਵੀ ਕਰ ਸਕਦੀ ਹੈ। ਹੋ ਸਕਦਾ ਹੈ ਉਦੋਂ ਡਾਕਟਰ ਦਾ ਬਿੱਲ ਦੇਖ ਕੇ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਜਾਵੇ।
ਕਮਜ਼ੋਰੀ ਲੁਕਾਉਣ ਦੀ ਜ਼ਰੂਰਤ ਨਹੀਂ, ਨਾ ਹੀ ਉਸ ਨੂੰ ਦੂਰ ਕਰਨ ਲਈ ਖ਼ੁਦ ਹੀ ਦਵਾਈ ਜਾਂ ਟਾਨਿਕ ਦੀ ਚੋਣ ਕਰੋ। ਖ਼ੁਦ ਹੀ ਕੁਝ ਕਰਨਾ ਚਾਹੁੰਦੇ ਹੋ ਤਾਂ ਫਲਾਂ 'ਤੇ ਖ਼ਰਚ ਕਰੋ। ਹਰੀਆਂ ਤਾਜ਼ੀਆਂ ਸਬਜ਼ੀਆਂ, ਸਲਾਦ 'ਤੇ ਪੈਸਾ ਖ਼ਰਚ ਕਰੋ। ਦਵਾਈ ਦੀ ਨੌਬਤ ਨਾ ਆਵੇ, ਇਸ ਲਈ ਪਰਹੇਜ਼ ਕਰੋ ਪਰ ਧਿਆਨ ਰਹੇ ਕਿ ਇਥੇ ਵੀ ਡਾਕਟਰੀ ਸਲਾਹ ਜ਼ਰੂਰੀ ਹੁੰਦੀ ਹੈ।
ਪੇਟ ਦਰਦ ਹੋਵੇ ਜਾਂ ਜੋੜਾਂ ਦਾ ਦਰਦ, ਡਾਕਟਰ ਹੀ ਸਹੀ ਜਾਂਚ ਕਰ ਸਕਦਾ ਹੈ ਅਤੇ ਸੰਭਵ ਇਲਾਜ ਵੀ। ਆਪਣੀ ਮਰਜ਼ੀ ਨਾਲ ਨੁਸਖੇ ਅਤੇ ਫਾਰਮੂਲੇ ਦੀ ਵਰਤੋਂ ਤੋਂ ਬਚੋ। ਦੂਰ-ਦ੍ਰਿਸ਼ਟੀ ਜ਼ਰੂਰੀ ਹੈ। ਸੱਚ ਕੌੜਾ ਹੁੰਦਾ ਹੈ ਅਤੇ ਕੜਵਾਹਟ ਜ਼ਰੂਰੀ ਵੀ ਹੈ ਕਿਉਂਕਿ ਉਦੋਂ ਸਾਨੂੰ ਮਿਠਾਸ ਦਾ ਮਹੱਤਵ ਵੀ ਸਮਝ ਵਿਚ ਆਉਂਦਾ ਹੈ। ਤੁਹਾਡੇ ਨਾਲ ਮੈਂ ਵੀ ਪੂਰਾ ਵਿਸ਼ਵਾਸ ਕਰਾਂਗਾ ਕਿ ਕੋਸ਼ਿਸ਼ ਇਹੀ ਹੋਵੇਗੀ ਕਿ ਅਸੀਂ ਫ਼ਜ਼ੂਲ ਵਿਚ ਡਾਕਟਰੀ ਨਹੀਂ ਕਰਾਂਗੇ।

ਪਿਛਲੀ ਖ਼ਬਰ ਮੁਆਵਜ਼ੇ ਦੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਜਲਦ ਹੋਵੇਗਾ ਸਖ਼ਤ ਐਕਸ਼ਨ-ਸ਼ਿੰਗਾਰਾ ਸਿੰਘ ਮਾਨ ਅਗਲੀ ਖ਼ਬਰ ਬਹੁਤ ਗੁਣ ਹਨ ਦੁੱਧ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।