ਮੁਆਵਜ਼ੇ ਦੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਜਲਦ ਹੋਵੇਗਾ ਸਖ਼ਤ ਐਕਸ਼ਨ-ਸ਼ਿੰਗਾਰਾ ਸਿੰਘ ਮਾਨ
ਅਜੀਤ ਡੈਸਕ
05-12-2025
ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਤੇ ਫ਼ਰੀਦੋਕਟ ਜ਼ਿਲ੍ਹੇ ਦੀ ਪੁਲਿਸ ਵੱਡੀ ਗਿਣਤੀ 'ਚ ਡੀ.ਸੀ. ਦਫ਼ਤਰ ਕੰਪਲੈਕਸ ਦੇ ਅੰਦਰ ਤੇ ਬਾਹਰ ਮੌਜੂਦ ਰਹੀ | ਧਰਨੇ ਦੇ ਸੰਚਾਲਕ ਸਥਾਨਕ ਆਗੂਆਂ ਹਰਬੰਸ ਸਿੰਘ ਕੋਟਲੀ, ਜਸਪਾਲ ਸਿੰਘ ਨੰਗਲ ਤੇ ਗੁਰਭਗਤ ਸਿੰਘ ਭਲਾਈਆਣਾ ਨੇ ਆਖਿਆ ਕਿ ਹੱਕਾਂ ਲਈ ਲੜਣ ਵਾਲੇ ਲੋਕ ਕਿਸੇ ਦਬਾਅ ਜਾਂ ਜੇਲ੍ਹਾਂ-ਥਾਣਿਆਂ ਤੋਂ ਭੈਅ ਮੁਕਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ |