06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਹੁਤ ਗੁਣ ਹਨ ਦੁੱਧ ਵਿਚ

ਅਜੀਤ ਡੈਸਕ 05-12-2025

ਗਾਂ ਦੇ ਦੁੱਧ ਵਿਚ ਵਿਟਾਮਿਨ 'ਏ, ਬੀ, ਸੀ, ਡੀ, ਈ ਪਾਏ ਜਾਂਦੇ ਹਨ। ਇਹ ਦੁੱਧ ਪੀਣ ਨਾਲ ਸਰੀਰ ਦਾ ਪੋਸ਼ਣ ਹੁੰਦਾ ਹੈ, ਕਮਜ਼ੋਰੀ ਦੂਰ ਹੁੰਦੀ ਹੈ। ਇਹ ਛੇਤੀ ਹਜ਼ਮ ਹੋ ਜਾਂਦਾ ਹੈ। ਖੰਘ, ਬੁਖ਼ਾਰ, ਦਮਾ, ਸ਼ੂਗਰ, ਸੁਜਾਕ ਆਦਿ ਰੋਗਾਂ 'ਚ ਲਾਭ ਦੇਣ ਦਾ ਕੰਮ ਕਰਦਾ ਹੈ।
ਰੋਗੀਆਂ ਲਈ ਗਾਂ ਦਾ ਦੁੱਧ ਬਹੁਤ ਚੰਗਾ ਮੰਨਿਆ ਜਾਂਦਾ ਹੈ। ਗਾਂ ਦਾ ਦੁੱਧ ਸ਼ਹਿਦ ਦੇ ਨਾਲ ਪੀਣ ਨਾਲ ਤਾਕਤ 'ਚ ਵਾਧਾ ਹੁੰਦਾ ਹੈ। ਦੁੱਧ ਨੂੰ ਹਮੇਸ਼ਾ ਇਕ ਵਾਰ ਉਬਾਲ ਆਉਣ 'ਤੇ, ਫਿਰ ਠੰਢਾ ਕਰਕੇ ਹੀ ਪੀਣਾ ਚਾਹੀਦਾ ਹੈ। ਦੁੱਧ ਨੂੰ ਜ਼ਿਆਦਾ ਉਬਾਲਣ ਕਰਕੇ ਉਸ ਦੇ ਪੌਸ਼ਕ ਤੱਤ ਘਟ ਜਾਂਦੇ ਹਨ ਅਤੇ ਦੁੱਧ ਗਾੜ੍ਹਾ ਹੋ ਜਾਂਦਾ ਹੈ। ਦੁੱਧ ਨੂੰ ਜੰਤੂ-ਰਹਿਤ ਅਤੇ ਗੈਸ ਰਹਿਤ ਕਰਨ ਲਈ ਹਮੇਸ਼ਾ ਉਬਾਲਣਾ ਚਾਹੀਦਾ ਹੈ।
ਦੁੱਧ 'ਤੇ ਆਈ ਹੋਈ ਮਲਾਈ ਨੂੰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਲਾਈ ਸੰਘਣੀ, ਠੰਢੀ, ਤੁਸ਼ਟੀਕਾਰਕ, ਰੇਸ਼ਾ ਅਤੇ ਧਾਤੂ ਵਧਾਉਣ ਵਾਲੀ ਹੁੰਦੀ ਹੈ।
ਦੁੱਧ 'ਚ ਗੁੜ ਪਾ ਕੇ ਪੀਣ ਨਾਲ ਪਿਸ਼ਾਬ ਨਾਲ ਸੰਬੰਧਿਤ ਰੋਗ ਦੂਰ ਹੋ ਜਾਂਦੇ ਹਨ ਪਰ ਇਹ ਰੇਸ਼ਾ ਅਤੇ ਗਰਮੀ ਨੂੰ ਵਧਾਉਣ ਵਾਲਾ ਹੁੰਦਾ ਹੈ। ਦੁੱਧ ਨੂੰ ਹਮੇਸ਼ਾ ਰਾਤ ਸਮੇਂ ਹੀ ਪੀਣਾ ਚਾਹੀਦਾ ਹੈ। ਰਾਤ ਨੂੰ ਦੁੱਧ ਪੀਣ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਸਰੀਰਕ ਕਮਜ਼ੋਰੀ ਵੀ ਦੂਰ ਹੁੰਦੀ ਹੈ।
ਗਾਂ ਦੇ ਦੁੱਧ 'ਚ 8-10 ਬੂੰਦ ਕਾਗਜ਼ੀ ਨਿੰਬੂ ਦਾ ਰਸ ਪਾ ਕੇ ਤੁਰੰਤ ਪੀਣ ਨਾਲ ਬਵਾਸੀਰ ਦਾ ਰੋਗ ਠੀਕ ਹੋ ਜਾਂਦਾ ਹੈ। ਸੁੰਢ ਦਾ ਚੂਰਨ ਮਿਲਾ ਕੇ ਪੀਣ ਨਾਲ ਪੀਲੀਆ ਰੋਗ ਠੀਕ ਹੋ ਜਾਂਦਾ ਹੈ। ਦੁੱਧ ਨੂੰ ਹਮੇਸ਼ਾ ਘੁੁਟ-ਘੁਟ ਕਰਕੇ ਪੀਣਾ ਚਾਹੀਦਾ ਹੈ। ਦੁੱਧ ਪੀਣ ਤੋਂ ਬਾਅਦ ਦਹੀਂ ਜਾਂ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ।
ਬੱਕਰੀ ਦੇ ਦੁੱਧ 'ਚ ਵੀ ਵਿਟਾਮਿਨ ਏ, ਬੀ, ਸੀ, ਡੀ, ਈ ਪਾਇਆ ਜਾਂਦਾ ਹੈ। ਗਾਂ ਦੇ ਦੁੱਧ ਦੇ ਮੁਕਾਬਲੇ ਇਹ ਦੁੱਧ ਛੇਤੀ ਹਜ਼ਮ ਹੁੰਦਾ ਹੈ। ਇਸ ਦਾ ਦੁੱਧ ਹਲਕਾ ਅਤੇ ਕਸੈਲਾ ਹੁੰਦਾ ਹੈ। ਖੰਘ, ਬੁਖ਼ਾਰ, ਖ਼ੂਨ ਦੀ ਗਰਮੀ ਨੂੰ ਦੂਰ ਕਰਦਾ ਹੈ। ਬੱਕਰੀ ਕੱਦ 'ਚ ਛੋਟੀ ਹੁੰਦੀ ਹੈ, ਤਿੱਖੇ ਅਤੇ ਕੌੜੇ ਪਦਾਰਥ ਖਾ ਜਾਂਦੀ ਹੈ। ਪਾਣੀ ਘੱਟ ਪੀਂਦੀ ਹੈ। ਇਸ ਦਾ ਦੁੱਧ ਕਈ ਰੋਗਾਂ ਤੋਂ ਛੁਟਕਾਰਾ ਦਿਵਾਉਂਦਾ ਹੈ।
ਬੱਕਰੀ ਦੇ ਦੁੱਧ ਨੂੰ ਮਧਾਣੀ ਨਾਲ ਰਿੜਕ ਲਓ ਤੇ ਪੀ ਲਓ। ਇਸ ਦਾ ਦੁੱਧ ਸ਼ਕਤੀ ਵਧਾਉਣ ਵਾਲਾ ਹੁੰਦਾ ਹੈ। ਇਸ ਦੇ ਦੁੱਧ ਦੀ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਹ ਖ਼ੂਨ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਉਨੀਂਦਰਾ ਰੋਗ ਵੀ ਦੂਰ ਕਰਦਾ ਹੈ।
ਅੱਖਾਂ 'ਚ ਦਰਦ ਹੋਵੇ ਤਾਂ ਇਕਦਮ ਸਾਫ਼-ਸੁਥਰੇ ਰੁਮਾਲ ਦੀ ਪੱਟੀ ਨੂੰ ਬੱਕਰੀ ਦੇ ਦੁੱਧ 'ਚ ਭਿਉਂ ਕੇ ਅੱਖਾਂ 'ਤੇ ਰੱੱਖਣ ਨਾਲ ਜਲਣ, ਦਰਦ ਤੋਂ ਜਲਦੀ ਆਰਾਮ ਮਿਲੇਗਾ। ਨੀਂਦ ਨਾ ਆਉਣ ਦੀ ਸ਼ਿਕਾਇਤ ਹੋਵੇ ਤਾਂ ਦੁੱਧ ਨੂੰ ਮੱਥੇ, ਸਿਰ 'ਤੇ ਮਲਣ ਅਤੇ ਪੈਰਾਂ ਦੀਆਂ ਤਲੀਆਂ 'ਤੇ ਰਗੜਨ ਨਾਲ ਚੰਗੀ ਨੀਂਦ ਆਉਂਦੀ ਹੈ।
ਮੱਝ ਦੇ ਦੁੱਧ ਵਿਚ ਵਿਟਾਮਿਨ ਬੀ, ਸੀ, ਡੀ, ਈ ਮਿਲਦਾ ਹੈ।
ਮੱਝ ਦਾ ਦੁੱਧ ਤਾਕਤ ਵਾਲਾ ਹੁੰਦਾ ਹੈ, ਨੀਂਦ ਲਿਆਉਣ ਵਾਲਾ ਹੁੰਦਾ ਹੈ ਅਤੇ ਸਰੀਰ ਨੂੰ ਮੋਟਾ ਕਰਦਾ ਹੈ। ਮੇਹਦੇ ਦੀ ਗਰਮੀ ਨੂੰ ਦੂਰ ਕਰਦਾ ਹੈ। ਗਾਂ ਦੇ ਦੁੱਧ ਦੇ ਮੁਕਾਬਲੇ ਜ਼ਿਆਦਾ ਚਿਕਨਾਈ ਅਤੇ ਮੋਟੀ ਤਹਿ ਵਾਲਾ ਹੁੰਦਾ ਹੈ।
ਮਾਂ (ਔਰਤ) ਦਾ ਦੁੱਧ ਜਨਮ ਤੋਂ ਬੱਚੇ ਲਈ ਅਨੁਕੂਲ ਹੈ। ਨਵਜਨਮੇ ਬੱਚੇ ਦੇ ਸਰੀਰ ਨੂੰ ਜੀਵਨ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਬੱਚੇ ਦੇ ਸਰੀਰ 'ਚ ਮਾਂ ਵਾਲੇ ਗੁਣ ਆ ਜਾਂਦੇ ਹਨ।

ਪਿਛਲੀ ਖ਼ਬਰ ਖਾਹਮਖਾਹ ਡਾਕਟਰ ਨਾ ਬਣੋ ਅਗਲੀ ਖ਼ਬਰ 'ਓਵਰਈਟਿੰਗ' ਨੂੰ ਕਹੋ 'ਬਾਏ-ਬਾਏ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।