ਸਰਦੀਆਂ ਦੀ ਰੁੱਤ ਵਿਚ ਆਮ ਤੌਰ 'ਤੇ ਲੋਕਾਂ ਦਾ ਪਾਣੀ ਪੀਣਾ ਗਰਮੀਆਂ ਦੀ ਨਿਸਬਤ ਘੱਟ ਜਾਂਦਾ ਹੈ। ਇਸ ਲਈ ਸਰਦੀਆਂ 'ਚ ਖ਼ੂਨ ਵਿਚ ਕੋਲੈਸਟਰੋਲ, ਟ੍ਰਾਈਗਲਿਸਰਾਈਡਜ਼ ਜਾਂ ਲਿਪਡਿਸ ਦਾ ਵੱਧ ਜਾਣਾ ਆਮ ਗੱਲ ਹੈ। ਸਰਦੀਆਂ ਵਿਚ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਜੜ੍ਹਾਂ ਵਿਚ ਕਲਕੇਰੀਅਸ ਜਮਾਅ ਵੀ ਵਧਣ ਲਗਦਾ ਹੈ। ਹੋਮਿਓਪੈਥਿਕ ਦਵਾਈਆਂ ਦੀ ਇਹ ਖਾਸੀਅਤ ਹੈ ਕਿ ਇਹ ਨਾੜਾਂ ਵਿਚ ਕੁਝ ਵੀ ਜਮ੍ਹਾਂ ਨਹੀਂ ਹੋਣ ਦਿੰਦੀਆਂ ਅਤੇ ਜੇਕਰ ਕੁਝ ਜਮ੍ਹਾ ਹੋ ਵੀ ਜਾਵੇ ਤਾਂ ਉਸ ਨੂੰ ਸਾਫ਼ ਕਰਕੇ ਸ਼ਿਰਾਵਾਂ ਨੂੰ ਲਚਕਦਾਰ ਬਣਾਉਂਦੀਆਂ ਹਨ ਅਤੇ ਸਟਿਫਨੈਸ ਨਹੀਂ ਆਉਣ ਦਿੰਦੀਆਂ। ਖ਼ੂਨ ਵਿਚ ਗਾੜ੍ਹਾਪਨ ਆਉਣ ਦੇ ਨਾਲ ਬਲੱਡ ਪ੍ਰੈੱਸ਼ਰ ਵਧਣਾ ਮਾਮੂਲੀ ਗੱਲ ਹੈ। ਆਮ ਤੌਰ 'ਤੇ ਇਕ ਸਾਧਾਰਨ ਵਿਅਕਤੀ ਦਾ ਬਲੱਡ ਪ੍ਰੈੱਸ਼ਰ 130-80 ਮੰਨਿਆ ਗਿਆ ਹੈ। ਪਰ ਹਾਈ ਬਲੱਡ ਪ੍ਰੈੱਸ਼ਰ ਅਕਸਰ ਹਾਰਟ ਅਟੈਕ ਜਾਂ ਬਰੇਨ ਸਟਰੋਕ ਦਾ ਕਾਰਨ ਬਣਦਾ ਹੈ।
ਸਰਦੀਆਂ ਵਿਚ ਸਿਹਤ ਤਾਂ ਜ਼ਰੂਰ ਬਣਾਉਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਗ, ਪਨੀਰ, ਖੋਇਆ ਅਤੇ ਤਲੇ ਹੋਏ ਆਲੂਆਂ ਦੇ ਪਰੌਂਠੇ, ਪਨੀਰ, ਪੇਸਟਰੀ ਅਤੇ ਹਰ ਜੰਕ ਫੂਡ ਦਾ ਇਸਤੇਮਾਲ ਕਰਕੇ ਸਿਹਤ ਖ਼ਰਾਬ ਕੀਤੀ ਜਾਵੇ। ਜਿਸ ਹਿਸਾਬ ਨਾਲ ਅਸੀਂ ਭੋਜਨ ਕਰਦੇ ਹਾਂ, ਉਸ ਨੂੰ ਹਜ਼ਮ ਕਰਨ ਲਈ ਉਸੇ ਹਿਸਾਬ ਨਾਲ ਸਾਡੇ ਲਈ ਕਸਰਤ ਜਾਂ ਸਖਤ ਮਿਹਨਤ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਦੇ ਉਲਟ ਅਸੀਂ ਆਲਸੀ ਹੋ ਜਾਂਦੇ ਹਾਂ ਅਤੇ ਖਾ-ਪੀ ਕੇ ਰਜਾਈ ਵਿਚ ਵੜਨ ਦੀ ਕੋਸ਼ਿਸ਼ ਵਿਚ ਹੁੰਦੇ ਹਾਂ। ਸਾਗ ਅਤੇ ਪਾਲਕ ਦੀ ਵਧੇਰੇ ਵਰਤੋਂ ਅਤੇ ਕਸਰਤ ਦੀ ਘਾਟ ਸਰੀਰ ਵਿਚ ਪਾਣੀ ਦਾ ਸੰਤੁਲਨ ਕਾਇਮ ਨਹੀਂ ਹੋਣ ਦਿੰਦੀ ਅਤੇ ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ ਅਤੇ ਸਾਡੇ ਬਿਮਾਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਲਈ 'ਘੱਟ ਖਾਓ ਅਤੇ ਲੰਮਾ ਜੀਵਨ ਪਾਓ' ਦੇ ਨਿਯਮ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ।
ਸਰਦੀਆਂ ਵਿਚ ਦਿਲ ਦੀ ਸੰਭਾਲ
ਕਈ ਵਾਰ ਭਾਰੀਆਂ ਚੀਜ਼ਾਂ ਦੇ ਇਸਤੇਮਾਲ ਕਾਰਨ ਜਿਗਰ ਫੈਟੀ ਹੋ ਜਾਂਦਾ ਹੈ ਤੋਂ ਓਨਾ ਕੰਮ ਨਹੀਂ ਕਰਦਾ ਕਿਉਂਕਿ ਭਾਰੀਆਂ ਚੀਜ਼ਾਂ ਨੂੰ ਹਜ਼ਮ ਕਰਨ ਲਈ ਜਿੰਨੀ ਮੁਸ਼ੱਕਤ ਚਾਹੀਦੀ ਹੈ, ਉਹ ਅਸੀਂ ਨਹੀਂ ਕਰਦੇ। ਵੈਸੇ ਸਵੇਰ ਦੀ ਸੈਰ ਦਿਲ ਅਤੇ ਦਿਮਾਗ ਅਤੇ ਗੱਲ ਕੀ ਪੂਰੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਲਾਹੇਵੰਦ ਮੰਨੀ ਗਈ ਹੈ ਅਤੇ ਸਿੱਧ ਹੋਇਆ ਹੈ ਕਿ ਸਵੇਰ ਦੀ ਸੈਰ ਕਰਨ ਵਾਲਿਆਂ ਵਿਚ ਹਾਰਟ ਅਟੈਕ ਦਾ ਖ਼ਤਰਾ 80 ਫ਼ੀਸਦੀ ਤੱਕ ਘੱਟ ਜਾਂਦਾ ਹੈ ਅਤੇ ਇਸੇ ਤਰ੍ਹਾਂ ਦਿਮਾਗ਼ ਵੀ ਤੰਦਰੁਸਤ ਅਤੇ ਤਰੋਤਾਜ਼ਾ ਰਹਿੰਦਾ ਹੈ। ਸਾਡੇ ਕੰਮ ਕਰਨ ਦੀ ਸਮਰੱਥਾ ਵਿਚ ਵੀ ਵਾਧਾ ਹੁੰਦਾ ਹੈ।
ਫਿਰ ਵੀ ਜੇਕਰ ਦਿਲ 'ਤੇ ਅਸਰ ਹੋ ਜਾਵੇ, ਛਾਤੀ ਵਿਚ ਘੁਟਣ, ਦਿਲ ਦੀ ਧੜਕਣ ਵਧਣਾ ਜਾਂ ਬਹੁਤ ਘਟਣਾ, ਖੰਘ ਜਾਂ ਉੱਥੂ ਛਿੜਨਾ, ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਦਿਲ ਵਿਚ ਸੂਈ ਚੁੱਭਣ ਵਰਗਾ ਦਰਦ ਹੋਣਾ, ਪੌੜੀ ਚੜ੍ਹਦੇ ਸਮੇੇਂ ਸਾਹ ਚੜ੍ਹਨਾ, ਪੇਟ ਵਧ ਜਾਣਾ ਅਤੇ ਸਖ਼ਤ ਹੋਣਾ, ਬਲੱਡ ਪ੍ਰੈੱਸ਼ਰ ਦਾ ਉਮਰ ਦੇ ਨਾਲ ਮੇਲ ਨਾ ਖਾਣਾ (ਵੱਧ ਜਾਂ ਘੱਟ ਰਹਿਣਾ), ਖੱਬੇ ਪਾਸੇ, ਖੱਬੀ ਬਾਂਹ ਜਾਂ ਲੱਤ ਵਿਚਦਰਦ ਹੋਣਾ ਆਦਿ ਅਲਾਮਤਾਂ ਨਜ਼ਰ ਆਉਣ ਤਾਂ ਇਨ੍ਹਾਂ ਨੂੰ ਦਰ-ਕਿਨਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਹਾਰਟ ਅਟੈਕ ਦੀ ਸੂਚਨਾ ਵੀ ਹੋ ਸਕਦੀਆਂ ਹਨ। ਬੱਲਡ ਬਾਇਓਕੈਮਿਸਟਰੀ ਅਤੇ ਟੈਸਟਾਂ ਦੇ ਆਧਾਰ 'ਤੇ ਦਿਲ ਦੀਆਂ ਬਿਮਾਰੀਆਂ ਦਾ ਨਿਰੀਖਣ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਮੋਟੇ ਤੌਰ 'ਤੇ ਬਲੱਡ ਕੋਲੈਸਟ੍ਰੋਲ ਜਾਂ ਲਿਪਟਿਡ ਪ੍ਰੋਫਾਈਲ, ਯੂਰਿਕ ਐਸਿਡ, ਬਲੱਡ ਸ਼ੂਗਰ ਅਤੇ ਆਰਟਰੀਜ਼ ਦੀ ਰੁਕਾਵਟ ਆਦਿ ਦਾ ਨਿਰੀਖਣ ਮਹੱਤਵਪੂਰਨ ਹੁੰਦਾ ਹੈ। ਜੇਕਰ ਖੂਨ ਵਿਚ ਬਲੱਡ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਵੇ ਤਾਂ ਫੈਟੀ ਚੀਜ਼ਾਂ ਮੱਖਣ, ਪਨੀਰ, ਖੋਆ, ਘਿਓ ਆਦਿ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਹਨ। ਜੇਕਰ ਖ਼ੂਨ ਵਿਚ ਟ੍ਰਾਈਗਲਿਸਰਾਈਡਜ਼ ਦੀ ਮਾਤਰਾ ਵੱਧ ਜਾਵੇ ਤਾਂ ਕੇਲੇ, ਪਪੀਤਾ, ਨਾਰੀਅਲ ਪਾਣੀ ਅਤੇ ਪਾਈਨ ਐਪਲ ਦੀ ਵਧੇਰੇ ਵਰਤੋਂ ਕਰਕੇ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਬਾਦਾਮ ਅਤੇ ਅਖਰੋਟ ਦਿਲ ਲਈ ਅਤੇ ਦਿਮਾਗ਼ ਲਈ ਲਾਹੇਵੰਦ ਮੰਨੇ ਗਏ ਹਨ। ਬਾਦਾਮ ਖ਼ੂਨ ਵਿਚ ਗਈ ਹੈਸਿਟੀ ਲਿਪਿਡਜ਼ (ਐਚ.ਡੀ.ਐਲ.) ਨੂੰ ਵਧਾਉਂਦੇ ਹਨ ਜੋ ਦਿਲ ਲਈ ਚੰਗੇ ਹਨ। ਅਖਰੋਟ ਵੀ ਦਿਮਾਗ਼ ਦੇ ਨਰਵਸ ਸਿਸਟਿਮ ਲਈ ਬਹੁਤ ਚੰਗੇ ਮੰਨੇ ਗਏ ਹਨ। ਇਸ ਤੋਂ ਇਲਾਵਾ ਫਲਾਂ, ਸਬਜ਼ੀਆਂ ਅਤੇ ਗਾਂ ਦੇ ਦੁੱਧ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਸਾਗ, ਅਨਾਜ ਅਤੇ ਦਾਲਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਫਿਰ ਵੀ ਜੇਕਰ ਦਿਲ ਕਮਜ਼ੋਰ ਹੋਵੇ ਯਾਨੀ *V56 ਘਟ ਜਾਵੇ, ਨਾੜਾਂ ਵਿਚ ਬਲਾਕੇਜ਼ ਹੋਵੇ ਜਾਂ ਹਾਰਟ ਵਾਲਜ਼ ਦਾ ਨੁਕਸ ਹੋਵੇ ਜਾਂ ਰੀਹਿਊਮੈਟਿਕ ਹਾਰਟ ਡਿਜੀਜ਼ ਹੋਵੇ ਜਾਂ ਖੱਬੇ ਪਾਸੇ ਦਰਦ ਹੋਵੇ ਜਿਸ ਨੂੰ ਐਨਜਾਇਨਾ ਪੈਕਟੋਰਿਸ ਆਖਦੇ ਹਨ, ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹੇ ਤਾਂ ਇਸ ਦਾ ਹੋਮਿਓਪੈਥੀ ਵਿਚ ਪੂਰਾ-ਪੂਰਾ ਅਤੇ ਮੁਕੰਮਲ ਇਲਾਜ ਹੈ। ਹੋਮਿਓਪੈਥਿਕ ਹਾਰਟ ਟੌਨਿਕ ਦਿਲ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਇਹ ਸਿੱਧ ਹੋ ਚੁੱਕਾ ਹੈ ਕਿ 20 ਫ਼ੀਸਦੀ ਕੰਮ ਕਰਨ ਵਾਲੇ ਦਾ ਹਾਰਟ ਵੀ 50 ਫ਼ੀਸਦੀ ਤੱਕ (*V56) ਹੋ ਸਕਦਾ ਹੈ।
-323/16, ਕ੍ਰਿਸ਼ਨਾ ਨਗਰ, ਜਲੰਧਰ।