22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਗ਼ਲਤੀ ਨਾਲ ਗੂਗਲ ਪੇਅ ਰਾਹੀਂ ਆਈ ਹਜ਼ਾਰਾਂ ਰੁਪਏ ਦੀ ਨਕਦੀ ਵਾਪਸ ਕਰ ਕੇ ਦਿਖਾਈ ਇਮਾਨਦਾਰੀ <br/>

ਅਜੀਤ ਡੈਸਕ 10-12-2025
ਤਪਾ ਮੰਡੀ, 9 ਦਸੰਬਰ (ਪ੍ਰਵੀਨ ਗਰਗ)-ਕਲਯੁਗ ਦੇ ਇਸ ਦੌਰ ਵਿਚ ਇਮਾਨਦਾਰ ਲੋਕਾਂ ਦੀ ਅੱਜ ਵੀ ਕੋਈ ਕਮੀ ਨਹੀਂ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਿਸੇ ਵਿਅਕਤੀ ਦੇ ਗ਼ਲਤੀ ਨਾਲ ਗੂਗਲ ਪੇਅ ਰਾਹੀਂ ਆਏ ਹਜ਼ਾਰਾਂ ਰੁਪਏ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ | ਜਾਣਕਾਰੀ ਦਿੰਦੇ ਹੋਏ ਜੋਤ ਰਾਮ ਪੁੱਤਰ ਉਜਾਗਰ ਸਿੰਘ ਵਾਸੀ ਗਰਲੋਬੇਟ ਬਲਾਚੌਰ ਲੁਧਿਆਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਖਾਤਾ ਐੱਸ.ਬੀ.ਆਈ ਬੈਂਕ 'ਚ ਹੈ | ਜਦ ਉਸ ਨੇ ਕਿਸੇ ਹੋਰ ਖਾਤੇ 'ਚ ਆਪਣੇ 30 ਹਜ਼ਾਰ ਰੁਪਏ ਦੀ ਨਗਦੀ ਗੂਗਲ ਪੇਅ ਰਾਹੀਂ ਪਾਉਣੀ ਚਾਹੀ ਤਾਂ ਅਚਾਨਕ ਇਕ ਨੰਬਰ ਗ਼ਲਤ ਪੈ ਜਾਣ ਕਾਰਨ ਇਹ ਨਗਦੀ ਤਪਾ ਵਿਖੇ ਇਕ ਵਿਅਕਤੀ ਦੇ ਖਾਤੇ 'ਚ ਆ ਗਈ | ਜਿਸ 'ਤੇ ਉਸ ਨੇ ਮੋਬਾਈਲ ਨੰਬਰ ਰਾਹੀਂ ਉਕਤ ਵਿਅਕਤੀ ਨਾਲ ਰਾਬਤਾ ਕਾਇਮ ਕੀਤਾ ਤਾਂ ਉਸ ਵਿਅਕਤੀ ਨੇ ਉਸ ਨੂੰ ਤਪੇ ਆ ਕੇ ਸਬੂਤ ਪੇਸ਼ ਕਰਨ ਲਈ ਕਿਹਾ | ਜਿਸ 'ਤੇ ਉਸ ਨੇ ਤਪਾ ਪਹੁੰਚ ਕੇ ਆਪਣੇ ਸਬੂਤ ਪੇਸ਼ ਕੀਤੇ ਅਤੇ ਹਾਜ਼ਰ ਪਤਵੰਤਿਆਂ ਦੀ ਤਸੱਲੀ ਕਰਵਾਈ | ਜਿਸ ਉਪਰੰਤ ਤਪਾ ਇਲਾਕੇ ਦੇ ਵਿਅਕਤੀ ਸੰਜੂ ਰੌਂਤਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਤੁਰੰਤ ਪਤਵੰਤਿਆਂ ਦੀ ਹਾਜ਼ਰੀ 'ਚ ਗੁਗਲ ਪੇਅ ਰਾਹੀਂ ਆਈ 30 ਹਜ਼ਾਰ ਰੁਪਏ ਦੀ ਨਗਦੀ ਵਾਪਸ ਉਸ ਦੇ ਖਾਤੇ 'ਚ ਪਾ ਦਿੱਤੀ | ਜਿਸ ਤੇ ਉਕਤ ਨੌਜਵਾਨ ਨੇ ਸੰਜੂ ਰੌਂਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਪਾਲੀ ਅਤੇ ਬਲਜਿੰਦਰ ਸਿੰਘ, ਕਾਲੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼ਹਿਣਾ ਵਿਖੇ ਦਿਨ ਦਿਹਾੜੇ ਹੋ ਰਹੀਆਂ ਹਨ ਚੋਰੀਆਂ, ਚੋਰਾਂ ਨੇ ਇਕ ਘਰ 'ਚੋਂ ਸੋਨੇ ਦੇ ਗਹਿਣੇ ਕੀਤੇ ਚੋਰੀ <br/> ਅਗਲੀ ਖ਼ਬਰ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਚੀਮਾ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।