ਟੱਲੇਵਾਲ, 9 ਦਸੰਬਰ (ਸੋਨੀ ਚੀਮਾ)-ਪੰਜਾਬ ਦੇ ਲੋਕਾਂ ਨੇ 2022 ਤੋਂ ਲੈ ਕੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿਉਂਕਿ ਜੋ ਆਸਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲਗਾਈਆਂ ਸਨ, ਉਨ੍ਹਾਂ 'ਤੇ ਸਰਕਾਰ ਲਗਾਤਾਰ ਖਰਾ ੳੱੁਤਰ ਰਹੀ ਹੈ | ਇਹ ਸ਼ਬਦ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਨੇ ਪਿੰਡ ਚੀਮਾ ਵਿਖੇ ਠੀਕਰੀਵਾਲਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ ਅਤੇ ਸੰਮਤੀ ਜ਼ੋਨ ਚੀਮਾ ਜਨਰਲ ਤੋਂ ਪਰਮਿੰਦਰ ਸਿੰਘ ਭੰਗੂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਲੋਕਾਂ ਦੇ ਸਰਕਾਰ ਤੋਂ ਖ਼ੁਸ਼ ਹੋਣ ਦੇ ਪ੍ਰਤੱਖ ਪ੍ਰਮਾਣ ਪਿਛਲੇ ਸਮਿਆਂ ਵਿਚ ਹੋਈਆਂ ਸਮੁੱਚੀਆਂ ਚੋਣਾਂ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਨੇ ਲੋਕਾਂ ਦੇ ਸਹਿਯੋਗ ਨਾਲ ਫ਼ਤਿਹ ਕੀਤਾ ਹੈ | ਉਨ੍ਹਾਂ ਕਿਹਾ ਕਿ ਉਕਤ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿਚ ਪਾਰਟੀ ਦੇ ਸਮੁੱਚੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਉਨ੍ਹਾਂ ਜਗਸੀਰ ਸਿੰਘ ਚੀਮਾ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ | ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਪੰਚ, ਜਸਵੀਰ ਸਿੰਘ ਮਾਹੀ, ਜੱਗਾ ਸਿੰਘ, ਜਰਨੈਲ ਸਿੰਘ ਗਾਗਾ, ਰੇਸ਼ਮ ਸਿੰਘ ਚੀਮਾ, ਸਰਪੰਚ ਸੁਖਵਿੰਦਰ ਸਿੰਘ ਕੈਰੇ, ਗੁਰਪ੍ਰੀਤ ਸਿੰਘ ਚੂੰਘਾ, ਗੁਰਮੇਲ ਸਿੰਘ ਪੰਚ, ਮਿੰਟੂ ਸਿੰਘ ਪੰਚ, ਗੁਰਪ੍ਰੀਤ ਸਿੰਘ, ਸੁਖਵੰਤ ਸਿੰਘ ਚੰੂਘਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ