22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸ਼ਹਿਣਾ ਵਿਖੇ ਦਿਨ ਦਿਹਾੜੇ ਹੋ ਰਹੀਆਂ ਹਨ ਚੋਰੀਆਂ, ਚੋਰਾਂ ਨੇ ਇਕ ਘਰ 'ਚੋਂ ਸੋਨੇ ਦੇ ਗਹਿਣੇ ਕੀਤੇ ਚੋਰੀ <br/>

ਅਜੀਤ ਡੈਸਕ 10-12-2025
ਸ਼ਹਿਣਾ, 9 ਦਸੰਬਰ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਵਿਖੇ ਇਨ੍ਹਾਂ ਦਿਨਾਂ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ | ਇਸੇ ਤਰ੍ਹਾਂ ਦਿਨ ਦਿਹਾੜੇ ਗਿੱਲ ਦਹੂਰੀ ਪੱਤੀ ਵਿਖੇ ਚੋਰਾਂ ਨੇ ਅਮਰਜੀਤ ਸਿੰਘ ਟੇਲਰ ਮਾਸਟਰ ਦੇ ਘਰ ਚੋਰੀ ਕੀਤੀ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ 12:30 ਵਜੇ ਘਰ ਵਿਚ ਅਣਪਛਾਤੇ ਵਿਅਕਤੀ ਦਾਖਲ ਹੋਏ | ਘਰ ਦੇ ਮੈਂਬਰਾਂ ਗੁਰਤੇਜ ਸਿੰਘ ਨੀਟਾ ਤੇ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਹੇ ਸਨ, ਦੁਪਹਿਰ 12:30 ਵਜੇ ਘਰ ਵਿਚ ਅਣਪਛਾਤੇ ਵਿਅਕਤੀ ਦਾਖਲ ਹੋਏ ਜਿਨ੍ਹਾਂ ਨੇ ਫਰੋਲਾ ਫਰਾਲੀ ਕਰਦਿਆਂ ਸੋਨੇ ਦੀ ਚੈਨੀ, ਕੰਨਾਂ ਦੇ ਟੌਪਸ ਤੇ ਨਗਦੀ ਚੋਰੀ ਕਰ ਲਈ | ਉਨ੍ਹਾਂ ਦੱਸਿਆ ਕਿ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਘਰ ਦੀਆਂ ਔਰਤਾਂ ਗੁਆਂਢ ਵਿਚ ਗਈਆਂ ਹੋਈਆਂ ਸਨ, ਜਦ ਉਹ ਵਾਪਸ ਆਈਆਂ ਤਾਂ ਚੋਰੀ ਹੋਣ ਬਾਰੇ ਪਤਾ ਲੱਗਿਆ | ਪਰਿਵਾਰ ਨੇ ਉਪਰੋਕਤ ਸੂਚਨਾ ਪੁਲਿਸ ਨੂੰ ਵੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਵਿਚ ਲਈ ਗਈ ਤਸਵੀਰ ਵਿਚ ਇਕ ਅਣਪਛਾਤਾ ਵਿਅਕਤੀ ਸਕੂਟਰੀ 'ਤੇ ਜਾਂਦਾ ਦਿਖਾਈ ਦੇ ਰਿਹਾ ਹੈ |

ਪਿਛਲੀ ਖ਼ਬਰ ਗੋਲਡੀ ਖੰਗੂੜਾ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਗੁਰਪਿਆਰ ਸਿੰਘ ਧੂਰਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਗ਼ਲਤੀ ਨਾਲ ਗੂਗਲ ਪੇਅ ਰਾਹੀਂ ਆਈ ਹਜ਼ਾਰਾਂ ਰੁਪਏ ਦੀ ਨਕਦੀ ਵਾਪਸ ਕਰ ਕੇ ਦਿਖਾਈ ਇਮਾਨਦਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।