ਭਦੌੜ, 4 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਹਲਕਾ ਭਦੌੜ ਅਧੀਨ ਪੈਂਦੇ ਪੰਚਾਇਤ ਸੰਮਤੀ ਜ਼ੋਨ ਨੈਣੇਵਾਲ ਅਤੇ ਸੰਧੂ ਕਲਾਂ ਤੋਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ | ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ ਨੈਣੇਵਾਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅੰਦਰ ਭਾਰੀ ਜੋਸ਼ ਪਾਇਆ ਜਾ ਰਿਹਾ ਹੈ ਕਿਉਂਕਿ ਲੋਕ ਆਪ ਮੁਹਾਰੇ ਹੋ ਕੇ ਪਾਰਟੀ ਦੀ ਮਦਦ ਲਈ ਅੱਗੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਨੈਣੇਵਾਲ ਤੋਂ ਜਸਪ੍ਰੀਤ ਕੌਰ ਜੱਸੂ ਅਤੇ ਬਲਾਕ ਸੰਮਤੀ ਸੰਧੂ ਕਲਾਂ ਤੋਂ ਸਰਬਜੀਤ ਕੌਰ ਨੂੰ ਪਾਰਟੀ ਉਮੀਦਵਾਰਾਂ ਬਣਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ | ਇਸ ਸਮੇਂ ਸਾਬਕਾ ਸਰਪੰਚ ਬਲਤੇਜ ਸਿੰਘ, ਅਮਰਜੀਤ ਸਿੰਘ, ਜਗਦੇਵ ਸਿੰਘ, ਗੋਗਾ ਸਿੰਘ, ਕੁਲਦੀਪ ਕੁਮਾਰ, ਜਗਸੀਰ ਸਿੰਘ, ਪਿ੍ਤਪਾਲ ਸਿੰਘ, ਮੱਖਣ ਸਿੰਘ, ਮਹਿੰਦਰਪਾਲ ਗਰਗ, ਮਹਿੰਦਰ ਸਿੰਘ, ਸੁਖਪਾਲ ਸਿੰਘ, ਸੁਰਿੰਦਰਪਾਲ ਸਿੰਘ, ਟਹਿਲ ਸਿੰਘ ਨੰਬਰਦਾਰ, ਹਰਭਗਵਾਨ ਸਿੰਘ, ਲਾਭ ਸਿੰਘ, ਚੇਤ ਸਿੰਘ, ਨਸੀਬ ਸਿੰਘ, ਰਾਣੀ ਕੌਰ, ਬਲਵੀਰ ਕੌਰ, ਸੁਨੀਤਾ ਕੌਰ, ਕਿਰਨਪਾਲ ਕੌਰ, ਗੁਰਜੀਤ ਕੌਰ ਅਤੇ ਸੁਖਦੇਵ ਕੌਰ ਆਦਿ ਹਾਜ਼ਰ ਸਨ |