ਟੱਲੇਵਾਲ, 4 ਦਸੰਬਰ (ਸੋਨੀ ਚੀਮਾ)-ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿਚ ਜਿੱਤ ਪ੍ਰਾਪਤੀ ਦੇ ਲਈ ਧੱਕੇਸ਼ਾਹੀ ਦੇ ਨਾਲ ਜਿੱਤ ਪ੍ਰਾਪਤ ਅਗਰ ਕਰਨਾ ਚਾਹੇਗੀ ਤਾਂ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਇਹ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ | ਇਹ ਸ਼ਬਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕੇ ਹਲਕੇ ਦੇ ਲੋਕ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਜਿੱਤ ਦਿਵਾਉਣ ਲਈ ਮਨ ਬਣਾ ਬੈਠੇ ਹਨ ਅਤੇ ਇਹ ਚੋਣਾਂ 2027 ਵਿਚ ਕਾਂਗਰਸ ਦੀ ਸਰਕਾਰ ਬਣਨ ਦਾ ਰਾਹ ਖੋਲ੍ਹਣਗੀਆਂ | ਉਨ੍ਹਾਂ ਕਿਹਾ ਕੇ ਆਮ ਆਦਮੀ ਪਾਰਟੀ ਆਪਣੀ ਲੋਕਾਂ ਵਿਚ ਘਟ ਚੁੱਕੀ ਲੋਕਪਿ੍ਅਤਾ ਨੂੰ ਦੇਖਦਿਆਂ ਫਿਰ ਤੋਂ ਝੂਠ ਦੇ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗੀ ਅਤੇ ਲੋਕ ਹੁਣ 'ਆਪ' ਦੇ ਝੂਠ ਤੇ ਲਾਰਿਆਂ ਵਿਚ ਨਹੀਂ ਆਉਣਗੇ |