26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>

ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਸਾਲਾਨਾ ਅਥਲੈਟਿਕਸ ਮੀਟ ਦੌਰਾਨ ਰੇਸ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 05-12-2025
ਧਨੌਲਾ, 4 ਦਸੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਡੀ.ਪੀ.ਈ. ਸੁਖਵੀਰ ਸਿੰਘ ਦੀ ਦੇਖ ਰੇਖ ਹੇਠ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਮੀਟ ਦੀ ਸ਼ੁਰੂਆਤ ਖਿਡਾਰੀਆਂ ਅਤੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਅਤੇ ਕੌਮੀ ਝੰਡੇ ਨੂੰ ਸਲਾਮੀ ਦੇ ਕੇ ਕੀਤੀ ਗਈ | ਇਸ ਤੋਂ ਉਪਰੰਤ ਵੱਖ-ਵੱਖ ਖੇਡਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੀਟ 'ਚ ਹੋਈ ਵੱਖ-ਵੱਖ ਖੇਡਾਂ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵਿਦਿਆਰਥੀਆਂ ਤੱਕ ਹਰੇਕ ਵਲੋਂ ਬਹੁਤ ਉਤਸ਼ਾਹ ਨਾਲ ਭਾਗ ਲੈ ਕੇ ਸਖ਼ਤ ਮਿਹਨਤ ਸਦਕਾ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਗਿਆ | ਇਸ ਮੌਕੇ ਬੱਚਿਆਂ ਦੀਆਂ ਹੋਈਆਂ ਵੱਖ-ਵੱਖ ਖੇਡਾਂ 'ਚ ਫਰੌਗ ਰੇਸ ਵਿਚ ਪ੍ਰੀ-ਨਰਸਰੀ 'ਚ ਹਰਕੀਰਤ ਸਿੰਘ ਤੇ ਮਨਕੀਰਤ ਕੌਰ ਨੇ ਪਹਿਲਾ, ਨਰਸਰੀ ਜਮਾਤ ਦੇ ਮਨਿੰਦਰ ਸਿੰਘ, ਵੇਦੰਤ, ਮਹਿਕ ਕੌਰ ਤੇ ਮਨਕੀਰਤ ਕੌਰ ਨੇ ਪਹਿਲਾ, ਕਲਾਸ ਐੱਲ.ਕੇ.ਜੀ. ਦੀ ਬੈਕ ਰੇਸ ਵਿਚ ਖੁਸ਼ਮਨ ਸਿੰਘ, ਗੁਰਸੀਰਤ ਕੌਰ ਨੇ ਪਹਿਲਾ, ਕਲਾਸ ਯੂ.ਕੇ.ਜੀ. ਦੀ ਬੈਕ ਰੇਸ ਵਿਚ ਰਿਜਵਨ ਸਿੰਘ, ਰੁਪਿੰਦਰ ਕੌਰ ਨੇ ਪਹਿਲਾ, ਪਹਿਲੀ ਕਲਾਸ ਦੀ ਫਰੌਗ ਰੇਸ ਵਿਚ ਅਰਮਾਨ ਸਿੰਘ ਤੇ ਸਹਿਜਪ੍ਰੀਤ ਕੌਰ ਨੇ ਪਹਿਲਾ, ਦੂਸਰੀ ਕਲਾਸ ਦੀ ਰਿੰਗ ਰੇਸ ਵਿਚ ਪ੍ਰਭਜੋਤ ਸਿੰਘ ਤੇ ਰਵੀ, ਤਨਵੀਰ ਕੌਰ ਨੇ ਪਹਿਲਾ, ਤੀਸਰੀ ਕਲਾਸ ਦੀ ਚੈੱਕਅਪ ਰੇਸ ਵਿਚ ਮਨਵੀਰ ਸਿੰਘ ਤੇ ਬਰਨੀਤ ਕੌਰ ਨੇ ਪਹਿਲਾ, ਤੀਸਰੀ ਕਲਾਸ ਦੀ ਲੈੱਗ ਰੇਸ ਵਿਚ ਪਰਮਿੰਦਰ ਸਿੰਘ, ਸਰਤਾਜ ਸਿੰਘ ਤੇ ਮਨਜੋਤ ਕੌਰ, ਨਵਨੀਤ ਕੌਰ ਨੇ ਪਹਿਲਾ, ਚੌਥੀ ਕਲਾਸ ਦੀ ਚੀਕਨ ਰੇਸ ਵਿਚ ਗੁਰਜੋਤ ਸਿੰਘ ਤੇ ਰਵਨੀਤ ਕੌਰ ਨੇ ਪਹਿਲਾ, ਪੰਜਵੀਂ ਕਲਾਸ ਦੀ ਬੂਟ ਪਹਿਨਣ ਦੀ ਰੇਸ 'ਚ ਫ਼ਤਿਹ ਸਿੰਘ, ਵੀਰਾਜ ਸਿੰਘ ਤੇ ਯੁਗਰੀਤ ਕੌਰ ਤੇ ਸੁਖਪ੍ਰੀਤ ਕੌਰ ਨੇ ਪਹਿਲਾ, ਛੇਵੀਂ ਕਲਾਸ ਦੀ ਰੇਸ ਵਿਚ ਲੜਕੀਆਂ 'ਚੋਂ ਹਰਲੀਨ ਕੌਰ, ਸ਼ੇਰੋ ਕੌਰ ਤੇ ਲੜਕਿਆਂ 'ਚੋਂ ਹਰਫ਼ਤਿਹ ਸਿੰਘ, ਤਰਨਜੀਤ ਸਿੰਘ ਨੇ ਪਹਿਲਾ, ਸੱਤਵੀਂ ਕਲਾਸ ਦੀ ਰੇਸ ਵਿਚ ਲੜਕੀਆਂ 'ਚੋਂ ਸਹਿਜਪ੍ਰੀਤ ਕੌਰ, ਮਹਿਕਪ੍ਰੀਤ ਕੌਰ ਨੇ ਪਹਿਲਾ ਤੇ ਲੜਕਿਆਂ 'ਚੋਂ ਸ਼ਗਨਪ੍ਰੀਤ ਸਿੰਘ, ਦਿਲਸ਼ਾਨ ਸਿੰਘ ਨੇ ਪਹਿਲਾ, ਅੱਠਵੀਂ ਕਲਾਸ ਦੀ ਰੇਸ ਵਿਚ ਲੜਕੀਆਂ 'ਚੋਂ ਹਰਮਨਦੀਪ ਕੌਰ, ਅਵਨੂਰ ਕੌਰ ਨੇ ਪਹਿਲਾ ਅਤੇ ਲੜਕਿਆਂ 'ਚੋਂ ਸੁਖਵੀਰ ਸਿੰਘ, ਨਵਦੀਪ ਸਿੰਘ ਨੇ ਪਹਿਲਾ, ਨੌਵੀਂ ਕਲਾਸ ਦੀ ਰੇਸ ਵਿਚ ਲੜਕੀਆਂ 'ਚੋਂ ਹਰਮਨਜੋਤ ਕੌਰ, ਸਨੋਵਰਦੀਪ ਕੌਰ ਅਤੇ ਲੜਕਿਆਂ 'ਚੋਂ ਮਨਜੋਤ ਸਿੰਘ, ਕਰਨਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਰਿਲੇਅ ਰੇਸ ਵਿਚੋਂ ਸਕੌਲਰਜ਼ ਹਾਊਸ ਦੀਆਂ ਲੜਕੀਆਂ ਨੇ ਪਹਿਲਾ ਅਤੇ ਚਲੈਂਜਰਜ਼ ਹਾਊਸ ਦੇ ਲੜਕਿਆਂ ਦੇ ਪਹਿਲਾ ਸਥਾਨ ਪ੍ਰਾਪਤ ਕੀਤਾ | 200 ਮੀਟਰ ਰੇਸ ਵਿਚੋਂ ਮਨਕੀਰਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦੇ ਤਗਮੇ ਜਿੱਤ ਕੇ ਆਪਣਾ ਅਤੇ ਮਾਂ-ਬਾਪ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਇਨਾਮਾਂ ਦੀ ਵੰਡ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਇੰਚਾਰਜ ਅਜਿੰਦਰਪਾਲ ਟਿਵਾਣਾ ਅਤੇ ਮੈਡਮ ਸੁਖਬੀਰ ਦੁਆਰਾ ਕੀਤੀ ਗਈ |

ਪਿਛਲੀ ਖ਼ਬਰ ਜੋਧਪੁਰ ਸੰਮਤੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਨੇ ਕਿਰਨਜੀਤ ਕੌਰ ਨੂੰ ਬਣਾਇਆ ਉਮੀਦਵਾਰ <br/> ਅਗਲੀ ਖ਼ਬਰ ਬਲਾਕ ਸੰਮਤੀ ਨੈਣੇਵਾਲ ਅਤੇ ਸੰਧੂ ਕਲਾਂ ਤੋਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।