23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਵਰਲਡ ਏਡਜ਼ ਦਿਵਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ

ਅਜੀਤ ਡੈਸਕ 04-12-2025
ਮਹਿਲ ਕਲਾਂ, 3 ਦਸੰਬਰ (ਅਵਤਾਰ ਸਿੰਘ ਅਣਖੀ)-ਵਰਲਡ ਏਡਜ਼ ਦਿਵਸ ਦੇ ਸੰਦਰਭ 'ਚ ਬਰੌਡਵੇ ਪਬਲਿਕ ਸਕੂਲ, ਮਨਾਲ ਵਿਖੇ ਸਾਇੰਸ ਵਿਭਾਗ ਵਲੋਂ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨਾ ਗ਼ਲਤ ਫ਼ਹਿਮੀਆਂ ਦਾ ਨਿਵਾਰਨ ਕਰਨਾ ਅਤੇ ਇਸ ਬਿਮਾਰੀ ਤੋਂ ਬਚਾਅ ਦੇ ਤਰੀਕਿਆਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਸੀ | ਸਾਇੰਸ ਵਿਭਾਗ ਮੁਖੀ ਜਤਿੰਦਰ ਸਿੰਘ ਸ਼ਾਹੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਅਲੱਗ-ਅਲੱਗ ਵਿਸ਼ਾ ਸਬੰਧਿਤ (ਮਿਸ਼ਨਰੀ, ਮਿੱਥ, ਫੇਕੈਟ, ਕਾਰਨ, ਰੋਕਥਾਮ, ਉਦਾਹਰਨਾਂ) ਕਾਰਟੂਨਿੰਗ ਚਿੱਤਰਾਂ ਨੂੰ ਸਵੇਰ ਦੀ ਸਭਾ ਵਿਚ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਚਿੱਤਰਾਂ ਰਾਹੀਂ ਜਾਗਰੂਕਤਾ ਦਾ ਸੁਨੇਹਾ ਵਿਦਿਆਰਥੀਆਂ ਅਤੇ ਅਧਿਆਪਕਾਂ ਤੱਕ ਪਹੁੰਚਾਇਆ | ਵਿਦਿਆਰਥੀਆਂ ਨੇ ਐੱਚ.ਆਈ.ਵੀ., ਏਡਜ਼ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਉਪਾਵਾਂ ਬਾਰੇ ਸਪਸ਼ਟ ਅਤੇ ਵਿਗਿਆਨਕ ਜਾਣਕਾਰੀ ਦਿੱਤੀ ਗਈ | ਸਾਇੰਸ ਵਿਭਾਗ ਵਲੋਂ ਸਾਰੇ ਅਧਿਆਪਕਾਂ ਨੂੰ ਰਿਬਨ ਦੇ ਨਾਲ ਜਾਗਰੂਕਤਾ ਸੁਨੇਹਾ ਅਤੇ ਇਮਿਊਨਿਟੀ ਬਾਕਸ ਦਿੱਤਾ ਗਿਆ | ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਕਿਹਾ ਕਿ ਏਡਜ਼ ਬਾਰੇ ਜਾਣਕਾਰੀ ਸਿਰਫ਼ ਵਿਅਕਤੀਗਤ ਸੁਰੱਖਿਆ ਲਈ ਹੀ ਨਹੀਂ ਬਲ ਕਿ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਵੀ ਬਹੁਤ ਜ਼ਰੂਰੀ ਹੈ | ਸਕੂਲ ਪਿ੍ੰਸੀਪਲ ਮੁਹੰਮਦ ਆਰਿਫ਼ ਸੈਫੀ ਨੇ ਸਾਇੰਸ ਵਿਭਾਗ ਦੀ ਇਸ ਸਕਾਰਾਤਮਿਕ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਸਰਗਰਮੀਆਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ |
ਪਿਛਲੀ ਖ਼ਬਰ ਸੰਗਰੂਰ 'ਚ 6.98 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸਵੀਮਿੰਗ ਪੂਲ ਦਾ ਨਿਰਮਾਣ ਕਾਰਜ ਚਾਰ ਸਾਲ ਵਿਚ ਵੀ ਨਾ ਹੋ ਸਕਿਆ ਮੁ... ਅਗਲੀ ਖ਼ਬਰ ਕਾਂਗਰਸ ਨੇ ਬਲਾਕ ਸੰਮਤੀ ਜ਼ੋਨ ਗਹਿਲ ਤੋਂ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆਂ ਨੂੰ ਬਣਾਇਆ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।