18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬੱਚੇ ਖੇਡਾਂ ਖੇਡ ਕੇ ਆਪਣਾ ਤੇ ਦੇਸ਼ ਦਾ ਭਵਿੱਖ ਸੰਵਾਰ ਸਕਦੇ ਹਨ-ਡੀ.ਐੱਸ.ਪੀ. ਗੁਰਬਿੰਦਰ ਸਿੰਘ

ਅਜੀਤ ਡੈਸਕ 24-11-2025
ਤਪਾ ਮੰਡੀ, 23 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਕੋਚ ਰਾਮ ਸਿੰਘ ਨਾਮਧਾਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਤਵੀਆਂ ਅਥਲੈਟਿਕ ਖੇਡਾਂ ਤੇ ਕਬੱਡੀ ਟੂਰਨਾਮੈਂਟ (ਲੜਕੀਆਂ) ਸਕੂਲ ਗਰਾਊਾਡ (ਕੱਸੀ ਵਾਲਾ), ਘੁੰਨਸ ਰੋਡ ਤਪਾ ਵਿਖੇ ਕਰਵਾਈਆਂ ਗਈਆਂ | ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਤਪਾ ਗੁਰਬਿੰਦਰ ਸਿੰਘ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਅਮਨਦੀਪ ਸਿੰਘ ਸਿੱਧੂ ਪੀ.ਏ. ਟੂ ਹਲਕਾ ਵਿਧਾਇਕ, ਡਾ: ਬਾਲ ਚੰਦ ਬਾਂਸਲ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਮੀਤ ਪ੍ਰਧਾਨ ਰਿਸ਼ੂ ਰੰਗੀ ਦੇ ਪਤੀ ਅਰਵਿੰਦ ਰੰਗੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਭਗਤ ਰਾਮ ਪੱਪੀ ਹਰੀ ਓਮ ਬੋਰਿੰਗ, ਬਲਜੀਤ ਸਿੰਘ ਬਾਸੀ, ਚੇਅਰਮੈਨ ਮਨੀਸ਼ ਬਾਂਸਲ, ਕਿ੍ਸ਼ਨ ਪੂਜਾ ਜਵੈਲਰਜ, ਰਾਜਵੀਰ ਕੌਰ ਸਿੱਧੂ, ਟਿੰਕੂ ਗਰਗ, ਬਨੀਤ ਬਾਂਸਲ, ਰੋਹਿਤ ਕਾਂਸਲ, ਡਿੰਪੀ ਸ਼ਰਮਾ ਆਦਿ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਡੀ.ਐੱਸ.ਪੀ. ਤਪਾ ਗੁਰਬਿੰਦਰ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ | ਇਨ੍ਹਾਂ ਖੇਡਾਂ ਦੌਰਾਨ ਲੜਕੀਆਂ ਦੇ 1000 ਮੀਟਰ ਅਤੇ 200 ਮੀਟਰ ਦੌੜ, ਲੰਬੀ ਛਾਲ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ | ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਇਨਾਮੀ ਰਾਸ਼ੀ, ਮੈਡਲ ਦੇ ਨਾਲ ਨਾਲ ਸਰਪ੍ਰਾਈਜ਼ ਇਨਾਮ ਦਿੱਤੇ ਗਏ | ਖਿਡਾਰਨਾਂ ਨੂੰ ਮੈਡਲ ਸ੍ਰੀ ਸ੍ਰੀ 108 ਸਿੱਧ ਬਾਬਾ ਕੁਲਛੇਤਰ ਦਾਸ ਢਿਲਵਾਂ ਵਾਲਿਆਂ ਦੀ ਯਾਦ 'ਚ ਬਾਬਾ ਕਮਲ ਦਾਸ ਵਲੋਂ ਦਿੱਤੇ ਗਏ ਅਤੇ ਗਾਰਗੀ ਫਾਊਾਡੇਸ਼ਨ ਵਲੋਂ ਵੀ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ | ਉਪਰੰਤ ਸੁਖ ਭੈਣ ਕੈਨੇਡਾ ਅਤੇ ਸਮੂਹ ਸਿੱਧੂ ਪਰਿਵਾਰ ਵਲੋਂ, ਜਪੁਜੀ ਲੈਂਗੂਏਜ ਇੰਸਟੀਚਿਊਟ (ਬਠਿੰਡਾ) ਕਰਨ ਸਿੱਧੂ ਲਵੀ ਸਿੰਗਲਾ (ਰਾਈਆ) ਅਤੇ ਹਰੀ ਓਮ ਬੋਰਿੰਗ ਕੰਪਨੀ, ਤਪਾ ਵਲੋਂ ਕੋਚ ਰਾਮ ਸਿੰਘ ਨਾਮਧਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕੋਚ ਰਾਮ ਸਿੰਘ ਨਾਮਧਾਰੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕੀਰਤੀ ਦੇਵ, ਮਾਸਟਰ ਚਾਨਣ ਸਿੰਘ, ਮੁਖ਼ਤਿਆਰ ਸਿੰਘ ਪੰਧੇਰ, ਜਸਵਿੰਦਰ ਬਰਾੜ, ਸਾਹਿਲ ਗਰਗ, ਨਾਇਬ ਸਿੰਘ, ਬਲਕਰਨ ਸਿੰਘ, ਲਵੀ ਸਿੰਗਲਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਨਸ਼ਾ ਕਰਦੇ ਦੋ ਜਣੇ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਨੇ ਏਅਰ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲੀ ਸੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।