07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੰਡਿਆਇਆ ਇਲਾਕੇ 'ਚ 2 ਘਰ, ਇਕ ਪਸ਼ੂਆਂ ਵਾਲਾ ਵਰਾਂਡਾ ਤੇ ਦੋ ਕੰਧਾਂ ਡਿਗੀਆਂ

ਅਜੀਤ ਡੈਸਕ 03-09-2025
ਹੰਡਿਆਇਆ, 2 ਸਤੰਬਰ (ਗੁਰਜੀਤ ਸਿੰਘ ਖੁੱਡੀ)-ਕਈ ਦਿਨਾਂ ਤੋਂ ਹੰਡਿਆਇਆ ਇਲਾਕੇ 'ਚ ਹੋ ਰਹੀ ਬਰਸਾਤ ਨਾਲ ਨੁਕਸਾਨ ਹੋ ਰਿਹਾ ਹੈ | ਇਸ ਮੀਂਹ ਦੇ ਕਾਰਨ ਲੋਕਾਂ ਦੇ ਜਿੱਥੇ ਘਰ ਢਹਿ ਰਹੇ ਹਨ, ਨੀਵੇਂ ਘਰਾਂ ਵਿਚ ਮੀਂਹ ਦਾ ਗੰਦਾ ਪਾਣੀ ਦਾਖਲ ਹੋ ਗਿਆ ਉੱਥੇ ਪੱਕੇ ਘਰਾਂ ਵਿਚ ਪਾਣੀ ਨਾਲ ਸਲਾਬ ਕੰਧਾਂ ਵਿਚ ਪੁੱਜ ਗਈ ਹੈ | ਬਾਬਾ ਜੀਵਨ ਸਿੰਘ ਨਗਰ ਵਾਰਡ ਨੰਬਰ 3 ਹੰਡਿਆਇਆ ਦੇ ਵਾਸੀ ਬਲਵੀਰ ਸਿੰਘ ਪੁੱਤਰ ਹਾਕਮ ਸਿੰਘ ਦਾ ਮੀਂਹ ਕਾਰਨ ਘਰ ਡਿਗ ਗਿਆ | ਬੀਤੀ ਰਾਤ ਪਿੰਡ ਬੀਕਾ ਸੂਚ ਪੱਤੀ ਦੇ ਗ਼ਰੀਬ ਮਜ਼ਦੂਰ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਦਾ ਵੀ ਘਰ ਡਿਗ ਗਿਆ | ਪਿੰਡ ਦੇ ਸਰਪੰਚ ਜਗਸੀਰ ਸਿੰਘ ਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਕਮਰਿਆਂ ਨੂੰ ਤਰੇੜਾਂ ਆ ਗਈਆਂ ਸਨ, ਘਰ ਦਾ ਸਮਾਨ ਚੁੱਕ ਕੇ ਹੋਰ ਘਰ ਵਿਚ ਰੱਖ ਦਿੱਤਾ ਸੀ ਪਰ ਬੀਤੀ ਰਾਤ ਵੇਲੇ ਮੀਂਹ ਨਾਲ ਸਾਰਾ ਘਰ ਡਿਗ ਗਿਆ | ਇਸੇ ਤਰ੍ਹਾਂ ਪਿੰਡ ਖੁੱਡੀ ਖ਼ੁਰਦ ਵਿਖੇ ਮਨਦੀਪ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਪਸ਼ੂਆਂ ਵਾਲਾ ਵਰਾਂਡਾ ਮੀਂਹ ਕਾਰਨ ਡਿਗ ਗਿਆ | ਜਿਸ 'ਚ ਇਕ ਗਊ ਤੇ ਇਕ ਕੱਟੀ ਦੇ ਸੱਟਾਂ ਲੱਗੀਆਂ | ਉਕਤ ਪੀੜਤਾਂ ਅਤੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਰਟੋਲ ਤੇ ਰਿਟਾ: ਸਦਰ ਕਾਨੂੰਗੋ ਨਿਰਮਲ ਸਿੰਘ ਗੁਰੂ ਨੇ ਸਰਕਾਰ ਪਾਸੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ | ਇਸੇ ਤਰ੍ਹਾਂ ਪਿੰਡ ਪੱਤੀ ਸੋਹਲ ਦੇ ਪਰਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਦੀ ਕੰਧ ਡਿਗ ਗਈ ਹੈ | ਪਿੰਡ ਪੱਤੀ ਸੋਹਲ ਦੇ ਗੁਰਦੀਪ ਸਿੰਘ ਦੇ ਪਸ਼ੂਆਂ ਵਾਲੇ ਵਰਾਂਡੇ ਦੀ ਕੰਧ ਡਿਗ ਪਈ ਹੈ |
ਪਿਛਲੀ ਖ਼ਬਰ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਰੇਲਵੇ ਚੌਕ ਵਿਚ ਸਬਜ਼ੀ ਰੇਹੜੀ ਵਿਕ੍ਰੇਤਾ ਦੀ ਕੁੱਟਮਾਰ ਅਗਲੀ ਖ਼ਬਰ ਬੀਹਲਾ-ਗਹਿਲ ਸੜਕ 'ਤੇ ਪਾਣੀ ਨਾਲ ਭਰੇ ਤੇ ਝੁਕੇ ਹੋਏ ਦਰੱਖਤ ਡਿਗਣੇ ਜਾਰੀ-ਸੰਬੰਧਿਤ ਵਿਭਾਗ ਹੋਰ ਹਾਦਸੇ ਦੀ ਉਡੀਕ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।