07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੀਹਲਾ-ਗਹਿਲ ਸੜਕ 'ਤੇ ਪਾਣੀ ਨਾਲ ਭਰੇ ਤੇ ਝੁਕੇ ਹੋਏ ਦਰੱਖਤ ਡਿਗਣੇ ਜਾਰੀ-ਸੰਬੰਧਿਤ ਵਿਭਾਗ ਹੋਰ ਹਾਦਸੇ ਦੀ ਉਡੀਕ 'ਚ

ਅਜੀਤ ਡੈਸਕ 03-09-2025
ਟੱਲੇਵਾਲ, 2 ਸਤੰਬਰ (ਸੋਨੀ ਚੀਮਾ)-ਨੈਸ਼ਨਲ ਹਾਈਵੇ ਤੋਂ ਬੀਹਲਾ-ਗਹਿਲ ਨਹਿਰ ਦੇ ਕੰਢੇ ਨਜ਼ਦੀਕ ਸੁੱਕੇ ਅਤੇ ਖਸਤਾ ਹਾਲ ਅਤੇ ਹਨੇਰੀ ਕਾਰਨ ਸੜਕ 'ਤੇ ਝੁਕੇ ਦਰੱਖਤਾਂ ਕਾਰਨ ਜਿੱਥੇ ਹਾਦਸੇ ਵਾਪਰਨ ਉਪਰੰਤ ਕਈ ਜਾਨਾਂ ਚਲੀਆਂ ਗਈਆਂ ਹਨ | ੳੱੁਥੇ ਭਾਰੀ ਮੀਂਹ ਪੈਣ ਕਾਰਨ ਨਹਿਰ ਦੇ ਖਤਾਨਾਂ ਵਿਚ ਖੜੇ ਉਕਤ ਸਿਉਂਕ ਨਾਲ ਖੋਖਲੇ ਦਰੱਖਤ ਪਿਛਲੇ 3-4 ਦਿਨਾਂ ਤੋਂ ਸੜਕ 'ਤੇ ਡਿਗ ਰਹੇ ਹਨ ਪਰ ਵਿਭਾਗ ਅਜੇ ਵੀ ਗੂੜ੍ਹੀ ਨੀਂਦ ਸੁੱਤਾ ਪਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਨ੍ਹਾਂ ਦਰੱਖਤਾਂ ਕਾਰਨ ਅੱਧੀ ਦਰਜਨ ਤੋਂ ਵੱਧ ਲੋਕ ਜਾਨ ਤਾਂ ਗੁਆ ਚੱੁਕੇ ਹਨ, ੳੱੁਥੇ ਕਈ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਆਪਣੇ ਵਾਹਨਾਂ ਆਦਿ ਦਾ ਨੁਕਸਾਨ ਵੀ ਝੱਲ ਰਹੇ ਹਨ, ਪਰ ਸਬੰਧਿਤ ਮਹਿਕਮੇ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਤਹਿਤ ਸਮੇਂ-ਸਮੇਂ 'ਤੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਸਮੇਂ-ਸਮੇਂ 'ਤੇ ਆਏ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਬੰਧਿਤ ਮਹਿਕਮੇ ਨੂੰ ਮੰਗ-ਪੱਤਰ ਦਿੱਤੇ ਜਾਣ ਦੇ ਬਾਵਜੂਦ ਵੀ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ | ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਵਿਭਾਗ ਵਲੋਂ ਉਕਤ ਖਸਤਾ ਹਾਲ ਦਰੱਖਤਾਂ 'ਤੇ ਨੰਬਰ ਆਦਿ ਲਗਾ ਕੇ ਇਨ੍ਹਾਂ ਨੂੰ ਪੱੁਟਣ ਸਬੰਧੀ ਨੰਬਰ ਆਦਿ ਤਾਂ ਲਿਖ ਦਿੱਤੇ ਗਏ, ਪਰ ਪਿਛਲੇ ਲੰਬੇ ਸਮੇਂ ਤੋਂ ਇਹ ਖ਼ੂਨੀ ਦਰੱਖਤ ਨਾ ਪੱੁਟੇ ਜਾਣ ਕਾਰਨ ਇਹ ਦਰੱਖਤ ਕਈ ਘਰ ਉਜਾੜ ਚੱੁਕੇ ਹਨ, ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ | ਜ਼ਿਕਰਯੋਗ ਹੈ ਕਿ ਪਿਛਲੇ 4-5 ਦਿਨ ਤੋਂ ਉਕਤ ਖੋਖਲੇ ਦਰੱਖਤ ਜਿੱਥੇ ਭਾਰ ਨਾਲ ਭਰੇ ਖੜੇ ਹਨ, ਉੱਥੇ ਰਾਤ ਨੂੰ ਲਗਾਤਾਰ ਡਿਗ ਰਹੇ ਹਨ | ਜਿਨ੍ਹਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਆਗੂ ਆਪਣੇ ਪੱਧਰ 'ਤੇ ਸੜਕ ਤੋਂ ਚੁਕਵਾ ਕੇ ਲਾਂਘਾ ਕਰ ਰਹੇ ਹਨ, ਪਰ ਉਕਤ ਸੜਕ ਤੋਂ ਸਹਿਮ ਦੇ ਛਾਏ ਹੇਠ ਲੰਘ ਰਹੇ ਹਨ, ਕਿਉਂਕਿ ਥੋੜ੍ਹੀ ਜਿਹੀ ਹਵਾ ਚੱਲਣ ਉਪਰੰਤ ਉਕਤ ਦਰੱਖਤ ਸੜਕ 'ਤੇ ਆ ਡਿਗਦੇ ਹਨ | ਜਿੰਨਾ ਦੇ ਚੱਲਦਿਆਂ ਪਿਛਲੇ ਸਮੇਂ ਦੌਰਾਨ ਕਿੰਨੀਆਂ ਮੌਤਾਂ ਵੀ ਹੋ ਚੱੁਕੀਆਂ ਹਨ | ਇਸ ਸਬੰਧੀ ਪਿੰਡ ਬੀਹਲਾ ਅਤੇ ਗਹਿਲਾਂ ਦੀਆਂ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਇੰਨ੍ਹਾਂ ਦਰੱਖਤਾਂ ਸਬੰਧੀ ਕੋਈ ਹੱਲ ਕੀਤਾ ਜਾਵੇ | ਇਸ ਸਬੰਧੀ ਜਦ ਵਣ ਵਿਭਾਗ ਦੇ ਗੁਰਮੇਲ ਸਿੰਘ ਬਲਾਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਉਕਤ 50 ਦੇ ਕਰੀਬ ਕੰਡਮ ਦਰੱਖਤਾਂ ਸਬੰਧੀ ਰਿਪੋਰਟ ਭੇਜੀ ਹੋਈ ਹੈ, ਪਰ ਮੰਡੀਕਰਨ ਬੋਰਡ ਵਲੋਂ ਪੈਸੇ ਨਾ ਭਰੇ ਜਾਣ ਕਾਰਨ ਉਕਤ ਦਰੱਖਤ ਅਜੇ ਹਟਾਏ ਨਹੀਂ ਗਏ ਹਨ | ਉਨ੍ਹਾਂ ਕਿਹਾ ਕਿ ਨਹਿਰ ਦੇ ਖਤਾਨਾਂ ਵਿਚ ਪਾਣੀ ਭਰ ਜਾਣ, ਮਿੱਟੀ ਰੇਤਲੀ ਹੋਣ ਕਾਰਨ ਅਤੇ ਦਰੱਖਤਾਂ ਦੀ ਜੜ ਥੋੜ੍ਹੀ ਤੇ ਉੱਪਰ ਵਜ਼ਨ ਹੋਣ ਕਾਰਨ ਇਹ ਡਿਗ ਰਹੇ ਹਨ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਪਣੀ ਡਿਊਟੀ ਨਿਭਾ ਕੇ ਜਿੱਥੇ ਇਨ੍ਹਾਂ ਦਰੱਖਤਾਂ ਨੂੰ ਸੜਕ ਤੋਂ ਹਟਾ ਕੇ ਰਸਤਾ ਚਾਲੂ ਕੀਤਾ ਜਾ ਰਿਹਾ ਹੈ, ੳੱੁਥੇ ਆਪਣੀ ਡਿਊਟੀ ਨਿਭਾਉਂਦਿਆਂ ਇਸ ਦੀ ਰਿਪੋਰਟ ਭੇਜੀ ਜਾ ਚੱੁਕੀ ਹੈ ਅਤੇ ਜਲਦ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਉਕਤ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਮਿਲਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਹੰਡਿਆਇਆ ਇਲਾਕੇ 'ਚ 2 ਘਰ, ਇਕ ਪਸ਼ੂਆਂ ਵਾਲਾ ਵਰਾਂਡਾ ਤੇ ਦੋ ਕੰਧਾਂ ਡਿਗੀਆਂ ਅਗਲੀ ਖ਼ਬਰ ਐਸ. ਡੀ. ਐਮ. ਤਪਾ ਨੇ ਅਹੁਦਾ ਸੰਭਾਲਿਆ- ਗੁਰਦੁਆਰਾ ਪਾਤਿਸ਼ਾਹੀ ਨੌਵੀਂ ਢਿਲਵਾਂ ਵਿਖੇ ਮੱਥਾ ਟੇਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।