07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਰੇਲਵੇ ਚੌਕ ਵਿਚ ਸਬਜ਼ੀ ਰੇਹੜੀ ਵਿਕ੍ਰੇਤਾ ਦੀ ਕੁੱਟਮਾਰ

ਅਜੀਤ ਡੈਸਕ 03-09-2025
ਰਾਮਾਂ ਮੰਡੀ, 2 ਸਤੰਬਰ (ਤਰਸੇਮ ਸਿੰਗਲਾ)-ਅੱਜ ਸ਼ਾਮ ਅੱਧੀ ਦਰਜਨ ਕਰੀਬ ਮੋਟਰ ਸਾਇਕਲਾਂ 'ਤੇ ਸਵਾਰ ਡਾਂਗਾਂ ਨਾਲ ਲੈਸ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਰੇਲਵੇ ਚੌਕ ਵਿਚ ਬੇਖੌਫ਼ ਗੁੰਡਾਗਰਦੀ ਕੀਤੀ ਗਈ | ਉਨ੍ਹਾਂ ਵਲੋਂ ਚੌਕ ਵਿਚ ਇਕ ਸਬਜ਼ੀ ਵਿਕ੍ਰੇਤਾ ਅਰਸ਼ਦੀਪ ਪੁੱਤਰ ਵੀਰੂ ਰਾਮ ਵਾਸੀ ਰਾਮਾਂ ਮੰਡੀ 'ਤੇ ਡਾਂਗਾਂ ਵਰ੍ਹਾਈਆਂ ਗਈਆਂ | ਪਰ ਉਥੇ ਮੌਜੂਦ ਲੋਕਾਂ ਵਲੋਂ ਜ਼ਖ਼ਮੀ ਰੇਹੜੀ ਚਾਲਕ ਨੂੰ ਛੁਡਾਉਣ ਦੀ ਹਿੰਮਤ ਨਹੀਂ ਕੀਤੀ ਗਈ | ਜਦਕਿ ਇਸ ਸਮੇਂ ਐਸ. ਐਸ. ਪੀ. ਬਠਿੰਡਾ ਅਤੇ ਡੀ. ਐਸ. ਪੀ. ਤਲਵੰਡੀ ਸਾਬੋ ਵੀ ਥਾਣੇ ਵਿਚ ਇਕ ਮੀਟਿੰਗ ਦਾ ਆਯੋਜਨ ਕਰ ਰਹੇ ਸਨ | ਜ਼ਖ਼ਮੀ ਅਰਸ਼ਦੀਪ ਨੂੰ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਇਕ ਵੀ ਡਾਕਟਰ ਮੌਕੇ 'ਤੇ ਹਾਜ਼ਰ ਨਹੀਂ ਸੀ, ਜਿਸ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਗਰੀਬ ਵਿਅਕਤੀ ਦੇ ਘਰੋਂ ਕਣਕ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਹੰਡਿਆਇਆ ਇਲਾਕੇ 'ਚ 2 ਘਰ, ਇਕ ਪਸ਼ੂਆਂ ਵਾਲਾ ਵਰਾਂਡਾ ਤੇ ਦੋ ਕੰਧਾਂ ਡਿਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।