07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਰੀਬ ਵਿਅਕਤੀ ਦੇ ਘਰੋਂ ਕਣਕ ਤੇ ਹੋਰ ਸਾਮਾਨ ਚੋਰੀ

ਅਜੀਤ ਡੈਸਕ 03-09-2025
ਕੋਟਫੱਤਾ, 2 ਸਤੰਬਰ (ਰਣਜੀਤ ਸਿੰਘ ਬੁੱਟਰ): ਪਿੰਡ ਗਹਿਰੀ ਦੇਵੀ ਨਗਰ ਵਿਚ ਇਕ ਗਰੀਬ ਵਿਅਕਤੀ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਘਰ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਛੋਟਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੈਂ ਪਰਿਵਾਰ ਸਮੇਤ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ ਕਿ ਚੋਰਾਂ ਵਲੋਂ ਮੇਰੇ ਘਰੋਂ ਐਲ.ਸੀ.ਡੀ, ਇਕ ਇਨਵੈਰਟਰ ਸਮੇਤ ਬੈਟਰਾ, ਇੱਕ ਜੂਸਰ, ਦੁੱਧ ਵਾਲੀ ਮਧਾਣੀ, ਪ੍ਰੈੱਸ, ਗੈੱਸ ਸਿਲੰਡਰ ਅਤੇ ਕਰੀਬ 20 ਮਣ ਕਣਕ ਚੋਰੀ ਕਰ ਲਈ ਹੈ, ਚੋਰੀ ਕੀਤੇ ਸਮਾਨ ਦੀ ਕੁੱਲ ਕੀਮਤ ਕਰੀਬ 80 ਹਜ਼ਾਰ ਰੁਪਏ ਬਣਦੀ ਹੈ | ਆਸ-ਪਾਸ ਘਰਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ 'ਤੇ ਚੋਰ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ | ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਰੇਲਵੇ ਚੌਕ ਵਿਚ ਸਬਜ਼ੀ ਰੇਹੜੀ ਵਿਕ੍ਰੇਤਾ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।