07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 03-09-2025
ਸੀਂਗੋ ਮੰਡੀ, 2 ਸਤੰਬਰ (ਲਕਵਿੰਦਰ ਸ਼ਰਮਾ): ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਸਬੇ ਦੇ ਕਈ ਪਿੰਡਾਂ ਵਿਚ ਸ਼ਹੀਦ ਦੇ ਪਰਿਵਾਰ ਸਮੇਤ ਹੋਈਆਂ ਮੌਤਾਂ ਤੇ ਪਰਿਵਾਰਾਂ ਨਾਲ ਜਾ ਕੇ ਦੁੱਖ ਸਾਂਝਾ ਕੀਤਾ | ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਨਥੇਹਾ ਵਿਚ ਗੁਰਤੇਜ ਸਿੰਘ ਅਤੇ ਬਲਤੇਜ ਸਿੰਘ, ਨੰਗਲਾ ਵਿਚ ਜਥੇਦਾਰ ਹਰਮੰਦਰ ਸਿੰਘ ਤੇ ਪਿ੍ੰਸੀਪਲ ਸੰਤ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਉਧਰ ਸੀਂਗੋ ਮੰਡੀ ਵਿਚ ਬਲਦੇਵ ਸਿੰਘ ਸੰਧੂ ਦੇ ਜਵਾਈ ਸ਼ਹੀਦ ਫ਼ੌਜੀ ਰਾਜਵੀਰ ਸਿੰਘ ਦੀ ਬੇਵਕਤੀ ਹੋਈ ਸ਼ਹੀਦੀ 'ਤੇ ਦੁੱਖ ਸਾਂਝਾ ਕੀਤਾ | ਇਸ ਮੌਕੇ ਕਾਲਾ ਸੰਧੂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਰਬਜੀਤ ਕੌਰ ਦਾ ਵਿਆਹ ਚਾਰ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਫ਼ੌਜੀ ਰਾਜਵੀਰ ਸਿੰਘ ਨਾਲ ਕੀਤਾ ਸੀ, ਜਿਸ ਨੂੰ ਫ਼ੌਜ ਵਿਚ ਭਰਤੀ ਹੋਇਆਂ ਨੂੰ 8 ਸਾਲ ਹੋ ਗਏ ਸਨ ਕਿ ਅਚਾਨਕ ਫ਼ੌਜ ਵਿਚ ਉਨ੍ਹਾਂ ਦਾ ਜਵਾਈ ਰਾਜਵੀਰ ਸਿੰਘ ਸ਼ਹੀਦ ਹੋ ਗਿਆ, ਭਾਵੇਂ ਕਿ ਫ਼ੌਜ ਵਲੋਂ ਉਨ੍ਹਾਂ ਨੂੰ ਕੁਝ ਮਾਲੀ ਮਦਦ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵਲੋਂ ਐਲਾਨੀ ਰਾਸ਼ੀ ਇੱਕ ਕਰੋੜ ਅਜੇ ਤੱਕ ਨਹੀਂ ਮਿਲੀ, ਜਿਸ ਲਈ ਉਨ੍ਹਾਂ ਬੀਬਾ ਨੂੰ ਪੰਜਾਬ ਸਰਕਾਰ ਵਲੋਂ ਐਲਾਨੀ ਰਾਸ਼ੀ ਦਿਵਾਉਣ ਦੀ ਮੰਗ ਕੀਤੀ, ਜਿਸ 'ਤੇ ਬੀਬਾ ਹਰਸਿਮਰਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਜਲਦੀ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਦੀ ਮੰਗ ਨੂੰ ਜ਼ਰੂਰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਮੀਤਾ ਸਾਬਕਾ ਸਰਪੰਚ, ਮੱਖਣ ਸਿੰਘ ਸਾਬਕਾ ਸਰਪੰਚ, ਜੀਤ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਸੇਵਕ ਸਿੰਘ ਗਹਿਲੇਵਾਲਾ, ਬੂਟਾ ਸਿੰਘ ਜੀ.ਓ.ਜੀ, ਹਰਦੇਵ ਸਿੰਘ ਫ਼ੌਜੀ, ਭੋਲਾ ਸਿੱਧੂ, ਬਲਦੇਵ ਸੰਧੂ, ਚਮਕੌਰ ਸਿੰਘ ਸੂਬੇਦਾਰ, ਦਰਸ਼ਨ ਸਿੰਘ ਸੀਨੀਅਰ ਅਕਾਲੀ ਆਗੂ, ਬਲਵੰਤ ਸਿੰਘ ਨਥੇਹਾ, ਕੁਲਵੰਤ ਸਿੰਘ ਸਾਬਕਾ ਸਰਪੰਚ ਨਥੇਹਾ, ਯਾਦਵਿੰਦਰ ਸਿੰਘ ਕੌਰੇਆਣਾ, ਰਾਜਾ ਸਿੱਧੂ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਮਿਰਜੇਆਣਾ, ਹਤਾਵਲ ਸਿੰਘ ਸੁੱਖੀ, ਦੇਬੂ ਕਵਾੜੀਆ, ਜੰਟਾ ਮੈਂਬਰ, ਨਿਰਮਲ ਸਿੰਘ, ਭੋਲਾ ਟੇਲਰ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਦੋ ਕਾਬੂ <br/> ਅਗਲੀ ਖ਼ਬਰ ਗਰੀਬ ਵਿਅਕਤੀ ਦੇ ਘਰੋਂ ਕਣਕ ਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।