07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਲਾਸਟਿਕ ਦੀਆਂ ਤਰਪਾਲਾਂ ਲੈਣ ਲਈ ਲੱਗੀ ਲੋਕਾਂ ਦੀ ਭੀੜ

ਅਜੀਤ ਡੈਸਕ 03-09-2025
ਤਪਾ ਮੰਡੀ, 2 ਸਤੰਬਰ (ਵਿਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਮਕਾਨਾਂ, ਦੁਕਾਨਾਂ, ਫ਼ੈਕਟਰੀਆਂ ਅਤੇ ਹੋਰ ਥਾਵਾਂ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ | ਉੱਥੇ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਘਰਾਂ, ਦੁਕਾਨਾਂ, ਫ਼ੈਕਟਰੀਆਂ ਦੀਆਂ ਛੱਤਾਂ ਚੋਣ ਰਿਸਣ ਲੱਗ ਗਈਆਂ ਹਨ | ਉਨ੍ਹਾਂ ਦੇ ਬਚਾਅ ਲਈ ਲੋਕ ਵਰ੍ਹਦੇ ਮੀਂਹ ਦੇ ਵਿਚ ਪਲਾਸਟਿਕ ਦੀਆਂ ਤਰਪਾਲਾਂ ਦੀ ਖ਼ਰੀਦਦਾਰੀ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ | ਉੱਥੇ ਖੜੇ ਕਿਸਾਨਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਕੇ ਰੱਖਿਆ ਹੋਇਆ ਹੈ | ਜਿਸ ਕਰ ਕੇ ਪੱਕੇ ਮਕਾਨਾਂ ਦੀਆਂ ਛੱਤਾਂ, ਪਸ਼ੂਆਂ ਲਈ ਬਰਾਂਡੇ ਦੀਆਂ ਛੱਤਾਂ ਕਈ ਥਾਵਾਂ ਤੋਂ ਚੋਣ ਰਿਸਣ ਲੱਗ ਗਈਆਂ ਹਨ ਜਿਨ੍ਹਾਂ ਦੇ ਬਚਾਅ ਲਈ ਪਲਾਸਟਿਕ ਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਜਿੰਨੀਆਂ ਵੀ ਤਰਪਾਲਾਂ ਦੀਆਂ ਦੁਕਾਨਾਂ ਹਨ | ਉਨ੍ਹਾਂ 'ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ |
ਪਿਛਲੀ ਖ਼ਬਰ ਨਾਲੀ ਦਾ ਗੰਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਨੀਂਹਾਂ ਵਿਚ ਪੈਣ ਨਾਲ ਘਰਾਂ ਨੂੰ ਆਈਆਂ ਤਰੇੜਾਂ ਅਗਲੀ ਖ਼ਬਰ 8 ਸਤੰਬਰ ਤੱਕ ਮਨਾਇਆ ਜਾ ਰਿਹੈ ਅੱਖਾਂ ਦਾਨ ਕਰਨ ਬਾਰੇ ਜਾਗਰੂਕਤਾ ਲਈ ਕੌਮੀ ਪੰਦ੍ਹਰਵਾੜਾ-ਡਾ: ਕੰਵਲਜੀਤ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।