17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗੁਰਦੁਆਰਾ ਕਲਗ਼ੀਧਰ ਸਾਹਿਬ ਰੁਪਾਲੋਂ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ 13 ਦਿਨ ਧਾਰਮਿਕ ਸਮਾਗਮ ਹੋਏ

ਅਜੀਤ ਡੈਸਕ 29-12-2025
ਬੀਜਾ, 28 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਜਗਤ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਦੁਆਰਾ ਕਲਗ਼ੀਧਰ ਸਾਹਿਬ ਪਿੰਡ ਰੁਪਾਲੋਂ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | 13 ਦਿਨ ਚੱਲੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜਿੰਦਰ ਸਿੰਘ ਸੇਵਾਮੁਕਤ ਬਿਜਲੀ ਬੋਰਡ ਅਫ਼ਸਰ ਨੇ ਦੱਸਿਆ ਕਿ ਇੱਕ ਪੋਹ ਤੋਂ ਤੇਰਾਂ ਪੋਹ ਤੱਕ ਭਾਈ ਸਤਨਾਮ ਸਿੰਘ ਨੇ ਰੋਜ਼ਾਨਾ ਸਵੇਰ ਮੌਕੇ ਕਥਾ ਵਿਚਾਰਾਂ ਸਾਂਝੀਆਂ ਕਰਦਿਆਂ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਅੰਮਿ੍ਤ ਛਕਣ ਲਈ ਪ੍ਰੇਰਤ ਕੀਤਾ | ਰੋਜ਼ਾਨਾਂ ਸੰਗਤਾਂ ਲਈ ਦੁੱਧ ਦੇ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਦਰਸ਼ਨ ਸਿੰਘ, ਸਰਪੰਚ ਸੁਖਦੇਵ ਸਿੰਘ, ਜਸਦੇਵ ਸਿੰਘ ਜੱਸੀ, ਅਵਤਾਰ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ, ਬਹਾਦਰ ਸਿੰਘ, ਬੀਬੀ ਚਰਨਜੀਤ ਕੌਰ, ਕੁਲਵੰਤ ਕੌਰ, ਗੁਰਜੀਤ ਕੌਰ, ਗੁਰਮੀਤ ਕੌਰ ਤੇ ਹੋਰ ਨਗਰ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਹਲਵਾਰਾ ਦੇ ਸਰਪੰਚ 'ਤੇ ਪਿੰਡ ਦੇ ਵਿਅਕਤੀਆਂ ਵਲੋਂ ਹਮਲਾ -ਪੱਗ ਲਾਹੀ, ਮਾਮਲਾ ਦਰਜ ਅਗਲੀ ਖ਼ਬਰ ਏ. ਐਸ. ਕਾਲਜ ਖੰਨਾ ਵਿਖੇ ਚੱਲ ਰਹੇ ਸੱਤ ਦਿਨਾਂ ਐਨ. ਐਸ. ਐਸ. ਕੈਂਪ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਕਸਰਤ ਅਤੇ ਧਿਆਨ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।