17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਰਾਟੇ ਮੁਕਾਬਲਿਆਂ ’ਚ ਸ਼ਾਨਪ੍ਰੀਤ ਕੌਰ ਅਤੇ ਸ਼ਿਵਾਂਸ਼ ਸੱਗੜ ਆਪਣੇ ਜਿੱਤੇ ਤਗਮੇ ਦਿਖਾਉਣ ਸਮੇਂ। ਪੈਨਸ਼ਨਰਾਂ ਵਲੋਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿੰਦਾ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸੀਏਸ਼ਨ ਰਜਿ. ਨੰਬਰ 56 ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਖੰਨਾ ਦੀ ਮੀਟਿੰਗ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ।

ਅਕਾਲੀ ਦਲ ਦੇ ਆਗੂ ਪਰਵਿੰਦਰ ਸਿੰਘ ਝੋਟੇ ਦੀ ਮੌਤ ਦੇ ਕਤਲ ਦੀ ਨਿਖੇਧੀ ਕਰਨ ਸਮੇਂ। ਤਸਵੀਰ ਰਾਜਿੰਦਰ ਸਿੰਘ 17-10-2026
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸੀਏਸ਼ਨ ਰਜਿ.ਨੰਬਰ 56 ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਖੰਨਾ ਦੀ ਮੀਟਿੰਗ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ। ਮੋਹਨ ਸਿੰਘ ਸ਼ੰਭੂ ਸੱਕਤਰ ਅਤੇ ਵਿਧੀ ਚੰਦ ਪ੍ਰੈੱਸ ਸੱਕਤਰ ਨੇ ਦੱਸਿਆ ਕਿ ਮੀਟਿੰਗ ਵਿਚ ਮਾਨਸਾ ਵਿਖੇ ਨਸ਼ਾ ਤਸਕਰਾਂ ਵਲੋਂ ਕਤਲ ਕੀਤੇ ਪਰਵਿੰਦਰ ਸਿੰਘ ਝੋਟਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਜ਼ਲੀ ਭੇਂਟ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਸ਼ਹਿ ਤੇ ਹੋਏ ਕਤਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਮੀਟਿੰਗ ਵਿਚ ਸਮੂਹ ਸਾਥੀਆਂ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ ਵਿਚ ਅਤੇ ਮਿਤੀ 10.10.26 ਨੂੰ ਸੰਗਰੂਰ ਮਹਾਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ 21 ਅਤੇ 22.10.26 ਨੂੰ ਸਮੂਹਿਕ ਛੁੱਟੀ ਤੇ ਜਾਣ ਦੇ ਮੁਲਾਜ਼ਮ ਸਾਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਦਾ ਪੂਰਨ ਸਮਰਥਨ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਮਿਤੀ 21, 22 ਅਕਤੂਬਰ 26 ਨੂੰ ਮੁਲਾਜ਼ਮ ਵਲੋਂ ਕੀਤੇ ਜਾ ਰਹੇ ਸਾਂਝੇ ਸੰਘਰਸ਼ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਇਆ ਜਾਵੇ। ਇਸ ਮੌਕੇ ਵਰਿਆਮ ਸਿੰਘ, ਹਰਬੰਸ ਸਿੰਘ, ਦਲਵਾਰ ਸਿੰਘ, ਜਗਦੇਵ ਸਿੰਘ, ਸ਼ੇਰ ਸਿੰਘ, ਮੋਹਨ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਾ ਸੁਪੀਰੀਅਰ ਵਰਲਡ ਸਕੂਲ ’ਚ ਵਿਦਿਆਰਥਣਾਂ ਲਈ ਸਿਹਤ ਜਾਗਰੂਕਤਾ ਕੈਂਪ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਖੇੜਾ ਦੇ ਗ੍ਰਹਿ ਵਿਖੇ ਕੀਤੀਆਂ ਅਹਿਮ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।