17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹਲਵਾਰਾ ਦੇ ਸਰਪੰਚ 'ਤੇ ਪਿੰਡ ਦੇ ਵਿਅਕਤੀਆਂ ਵਲੋਂ ਹਮਲਾ -ਪੱਗ ਲਾਹੀ, ਮਾਮਲਾ ਦਰਜ

ਅਜੀਤ ਡੈਸਕ 29-12-2025
ਹਲਵਾਰਾ, 28 ਦਸੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਹਲਵਾਰਾ 'ਤੇ ਪਿੰਡ ਦੇ ਵਿਅਕਤੀਆਂ ਨੇ ਹਮਲਾ ਕਰਕੇ ਕੁੱਟਮਾਰ ਕੀਤੀ | ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਪਿੰਡ ਵਿਚ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ | ਉਨ੍ਹਾਂ ਦੇ ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗੀਆਂ | ਥਾਣਾ ਸੁਧਾਰ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਸਰਪੰਚ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਡੀ.ਐੱਸ.ਪੀ ਸ਼ਿਵਕਮਲ ਸਿੰਘ ਅਤੇ ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਹਲਵਾਰਾ ਵਿਚ ਮੌਕੇ 'ਤੇ ਜਾ ਕੇ ਚਸ਼ਮਦੀਦਾਂ ਨਾਲ ਗੱਲ ਕੀਤੀ ਅਤੇ ਥਾਣਾ ਸੁਧਾਰ ਵਿਚ ਮੁਕੱਦਮਾ ਦਰਜ ਕੀਤਾ ਗਿਆ | ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਸ਼ਾਮ ਦੇ ਨਗਰ ਕੀਰਤਨ ਦੌਰਾਨ ਰਾਜਵੀਰ ਸਿੰਘ ਉਰਫ਼ ਸੰਨੀ, ਰਾਜਵਿੰਦਰ ਸਿੰਘ ਉਰਫ਼ ਗਗਨਾ (ਦੋਵੇਂ ਭਰਾ), ਵਿਸ਼ਾਲ ਜੱਸਾ, ਹੈਪੀ ਅਤੇ 10 ਤੋਂ 12 ਅਣ-ਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ | ਉਨ੍ਹਾਂ ਨੇ ਭਾਰੇ ਲੋਹੇ ਦੇ ਕੜੇ ਅਤੇ ਹੱਥ ਵਿਚ ਪਾਏ ਪੰਚਾਂ ਨਾਲ ਹਮਲਾ ਕੀਤਾ | ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਰਪੰਚ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਾਜਵਿੰਦਰ ਸਿੰਘ, ਰਾਜਵੀਰ ਸਿੰਘ, ਵਿਸ਼ਾਲ, ਜੱਸਾ, ਹੈਪੀ ਅਤੇ 10 ਤੋਂ 12 ਅਣ-ਪਛਾਤਿਆਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਸਾਇਟੀ ਵਲੋਂ 15 ਰੋਜ਼ਾ ਸਮਾਗਮ ਕਰਵਾਏ ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਾਹਿਬ ਰੁਪਾਲੋਂ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ 13 ਦਿਨ ਧਾਰਮਿਕ ਸਮਾਗਮ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।