26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਂਗਰਸ ਤੇ 'ਆਪ' ਛੱਡ ਅਕਾਲੀ ਦਲ ਦੀ ਹਮਾਇਤ 'ਤੇ ਆਏ ਵਰਕਰਾਂ ਦਾ ਜਸਕਰਨ ਦਿਉਲ ਨੇ ਕੀਤਾ ਸਨਮਾਨ

ਅਜੀਤ ਡੈਸਕ 10-12-2025
ਅਹਿਮਦਗੜ੍ਹ, 9 ਦਸੰਬਰ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਜ਼ਿਲਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਫੱਲੇਵਾਲ ਅਤੇ ਬਲਾਕ ਸੰਮਤੀ ਜ਼ੋਨ ਛਪਾਰ ਤੋਂ ਦਲ ਦੇ ਉਮੀਦਵਾਰ ਸੁਖਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਮਿੰਨੀ ਛਪਾਰ ਦੇ ਕਈ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਦਿਆਂ ਦੋਨੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਵਿਸ਼ੇਸ਼ ਕਰਕੇ ਹਾਜ਼ਰ ਸਨ | ਜਿੰਨ੍ਹਾਂ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਨਮਾਨ ਕੀਤਾ | ਕਾਂਗਰਸ ਛੱਡ ਕੇ ਆਏ ਬਿੱਟੂ, ਇੰਦਰ ਕੁਮਾਰ, ਪੈਰੀ, ਬਿੱਲਾ, ਜੱਗਾ, ਜੋਨੀ, ਬਿੰਦਰੀ, ਵਿੱਕੀ, ਸੁੱਖੀ, ਸੋਨੀ, ਤਨੂੰ ਅਤੇ ਆਮ ਆਦਮੀ ਪਾਰਟੀ ਛੱਡ ਕੇ ਗਗਨ, ਗੱਗੂ, ਵਨੀਤ, ਰਿੱਕੀ, ਜੱਸੀ ਚੌਹਾਨ, ਰੂਪਾ, ਅਜੈ ਆਦਿ ਦਾ ਸਨਮਾਨ ਕੀਤਾ | ਇਸ ਮੌਕੇ ਗੁਰਦੀਪ ਸਿੰਘ ਫੱਲੇਵਾਲ, ਗੁਰਦੀਪ ਸਿੰਘ ਘੋਕ, ਸੰਤ ਸਿੰਘ ਛਪਾਰ, ਗੁਰਮੁਖ ਸਿੰਘ ਛਪਾਰ, ਹੈਪੀ ਛਪਾਰ, ਗੋਲੂ ਛਪਾਰ, ਜੰਟਾ ਛਪਾਰ, ਰਿੰਕੂ ਛਪਾਰ, ਰਿੰਕਾ ਛਪਾਰ, ਪਰਨੀਤ ਪੈਰੀ ਮਿਨੀ ਛਪਾਰ, ਜੱਸੀ ਛਪਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਵੋਟਰ ਆਪ ਉਮੀਦਵਾਰ ਜਗਰੂਪ ਸਿੰਘ ਰਿੰਕੂ ਨੂੰ ਜਿਤਾਉਣ- ਜੀ. ਪੀ./ਵਿਧਾਇਕ ਦਿਆਲਪੁਰਾ ਅਗਲੀ ਖ਼ਬਰ ਬੀਬੀ ਗੁਰਦਿਆਲ ਕੌਰ ਖੰਗੂੜਾ ਦਾ ਸਸਕਾਰ ਅੱਜ ਲਤਾਲਾ ਵਿਖੇ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।