26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਵੋਟਰ ਆਪ ਉਮੀਦਵਾਰ ਜਗਰੂਪ ਸਿੰਘ ਰਿੰਕੂ ਨੂੰ ਜਿਤਾਉਣ- ਜੀ. ਪੀ./ਵਿਧਾਇਕ ਦਿਆਲਪੁਰਾ

ਅਜੀਤ ਡੈਸਕ 10-12-2025
ਸਮਰਾਲਾ, 9 ਦਸੰਬਰ (ਗੋਪਾਲ ਸੋਫਤ)-ਸਾਬਕਾ ਵਿਧਾਇਕ ਅਤੇ ਸੂਬਾ ਪ੍ਰਧਾਨ ਐਸ. ਸੀ. ਵਿੰਗ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਜੀ. ਪੀ. ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ -ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਉਣ ਤਾਂ ਜੋ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਗਰਾਂਟਾਂ ਦੇ ਰੂਪ ਵਿੱਚ ਵੱਡੇ ਪੱਧਰ 'ਤੇ ਫ਼ੰਡ ਦੇ ਵਿਕਾਸ ਦੇ ਕੰਮ ਕਰਵਾਏ ਜਾ ਸਕਣ | ਸ੍ਰੀ ਜੀ .ਪੀ ਅੱਜ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੁਤੋਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਰਿੰਕੂ ਸਰਪੰਚ ਸੇਹ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਰਿੰਕੂ ਸੇਹ ਦੀ ਵੋਟਰਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਸਦਕਾ ਵੱਡੀ ਲੀਡ ਨਾਲ ਜਿੱਤ ਹੋਵੇਗੀ | ਪਿੰਡ ਲੋਪੋਂ ਵਿਖੇ ਕੀਤੀ ਭਰਵੀਂ ਚੋਣ ਰੈਲੀ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਹਲਕਾ ਸਮਰਾਲਾ ਤੋਂ ਹੋਰ ਸੀਨੀਅਰ ਆਗੂਆਂ ਨੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਆਮ ਆਦਮੀ ਦੀ ਪਾਰਟੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਵਾਅਦਾ ਕਰਨ, ਗਰਾਂਟਾਂ ਦੇਣ ਦਾ ਵਾਅਦਾ ਮੈਂ ਕਰਦਾ ਹਾਂ | ਇਸ ਤੋਂ ਇਲਾਵਾ ਜੀ ਪੀ. ਨੇ ਬਗਲੀ ਕਲਾਂ, ਮਾਣਕੀ, ਮਾਨੂੂੰਪੁਰ ਪਿੰਡਾਂ ਵਿੱਚ ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਲਾਲੀ ਗਗੜਾ ਸਰਪੰਚ, ਰਜਿੰਦਰ ਸਿੰਘ ਸੇਹ, ਨਵਜੀਤ ਸਿੰਘ ਪੀ. ਏ., ਨਵਜੀਤ ਕੌਰ ਸਰਪੰਚ ਲੋਪੋਂ, ਸਰਬਜੀਤ ਕੌਰ ਪੰਚ ਲੋਪੋਂ, ਰਾਜਵਿੰਦਰ ਕੌਰ, ਕਰਨੈਲ ਸਿੰਘ, ਮਾਸਟਰ ਜੀ, ਬਲਵਿੰਦਰ ਸਿੰਘ, ਪਰਮਿੰਦਰ ਕੌਰ ਪੰਚ, ਗੁਰਮੀਤ ਸਿੰਘ ਲਾਲੀ, ਕੁਲਦੀਪ ਸਿੰਘ ਕੀਪਾ, ਮਨਜਿੰਦਰ ਸਿੰਘ, ਅੰਮਿ੍ਤਪਾਲ ਸਿੰਘ ਨੰਬਰਦਾਰ,ਗੁਰਜੰਟ ਸਿੰਘ ਜੰਟਾ, ਹਰਚੰਦ ਸਿੰਘ, ਕੇਵਲ ਸਿੰਘ ਸਾਬਕਾ ਪੰਚ, ਹਰਜੀਤ ਸਿੰਘ ਫੌਜੀ, ਦੀਪੀ ਸਿੰਘ, ਜਰਨੈਲ ਸਿੰਘ, ਸੋਨੀ, ਹਰਚੰਦ ਸਿੰਘ ਲਾਲਾ, ਜਸਪਾਲ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲੋਕਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਪ੍ਰਤੀ ਉਤਸ਼ਾਹ ਨੇ ਅਕਾਲੀ ਦਲ ਦੇ ਹੌਂਸਲੇ ਬੁਲੰਦ ਕੀਤੇ- ਪਰਮਜੀਤ ਸਿੰਘ... ਅਗਲੀ ਖ਼ਬਰ ਕਾਂਗਰਸ ਤੇ 'ਆਪ' ਛੱਡ ਅਕਾਲੀ ਦਲ ਦੀ ਹਮਾਇਤ 'ਤੇ ਆਏ ਵਰਕਰਾਂ ਦਾ ਜਸਕਰਨ ਦਿਉਲ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।