25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜੂਏ ਵਿਚ ਲੱਖਾਂ ਰੁਪਏ ਹਾਰਨ ਕਾਰਨ ਠੇਕੇਦਾਰ ਨੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 10-12-2025

ਖੁਦਕੁਸ਼ੀ ਨੋਟ ਵਿਚ ਤਿੰਨ ਵਿਅਕਤੀਆਂ ਨੂੰ ਦੱਸਿਆ ਜ਼ਿੰਮੇਵਾਰ
ਮਾਛੀਵਾੜਾ ਸਾਹਿਬ, 9 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਇਲਾਕੇ 'ਚ ਸਭ ਤੋਂ ਵੱਡੀ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਵਿਚ ਅੱਜ ਠੇਕੇਦਾਰ ਰਾਜੇਸ਼ ਕੁਮਾਰ ਨੇ ਆਪਣੇ ਘਰ ਵਿਚ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦਾ ਕਾਰਨ ਜੂਏ ਵਿਚ ਹਾਰੇ ਲੱਖਾਂ ਰੁਪਏ ਦੱਸਿਆ ਜਾ ਰਿਹਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਦੀ ਪਤਨੀ ਕਵਿਤਾ ਦੇਵੀ ਨੇ ਦੱਸਿਆ ਕਿ ਉਸਦਾ ਪਤੀ ਜੂਆ ਖੇਡਣ ਦਾ ਆਦੀ ਸੀ ਜੋ ਪਿਛਲੇ ਕੁੱਝ ਮਹੀਨਿਆਂ ਦੌਰਾਨ ਜੂਏ ਵਿਚ ਲੱਖਾਂ ਰੁਪਏ ਹਾਰ ਚੁੱਕਾ ਸੀ | ਉਸਨੇ ਆਪਣੀ ਜ਼ਮੀਨ ਵੇਚ ਕੇ ਜੋ ਪੈਸੇ ਵੱਟੇ ਉਹ ਵੀ ਜੂਏ ਵਿਚ ਹਾਰ ਗਿਆ, ਇੱਥੋਂ ਤੱਕ ਆਪਣਾ ਘਰ ਵੀ ਗਿਰਵੀ ਰੱਖ ਕੇ ਕਰਜ਼ਾ ਚੁੱਕ ਲਿਆ | ਉਸਨੇ ਦੱਸਿਆ ਕਿ ਜੂਆ ਖੇਡਣ ਲਈ ਉਸਨੇ ਜਿਨ੍ਹਾਂ ਤੋਂ ਪੈਸੇ ਲਏ ਸਨ, ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਆਪਣੇ ਸੁਸਾਇਡ ਨੋਟ ਵਿਚ ਤਿੰਨ ਵਿਅਕਤੀਆਂ ਨੂੰ ਜ਼ਿੰਮੇਵਾਰ ਦੱਸਿਆ | ਕਵਿਤਾ ਦੇਵੀ ਅਨੁਸਾਰ ਉਸਦੇ ਪਤੀ ਨੇ ਘਰ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਜਦੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਪਤਨੀ ਕਵਿਤਾ ਦੇਵੀ ਨੇ ਕਿਹਾ ਕਿ ਉਸਨੇ ਸੁਸਾਇਡ ਨੋਟ ਵਿਚ ਸਾਫ਼ ਲਿਖਿਆ ਹੈ ਕਿ ਤਿੰਨ ਵਿਅਕਤੀ ਉਸ ਨੂੰ ਟਾਰਚਰ ਕਰਦੇ ਹਨ ਜਿਸ ਕਾਰਨ ਉਹ ਮਰਨ ਨੂੰ ਮਜਬੂਰ ਹੋ ਰਿਹਾ ਹੈ | ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ | ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜਾਣਕਾਰੀ ਅਨੁਸਾਰ ਆਤਮ-ਹੱਤਿਆ ਕਰਨ ਵਾਲਾ ਠੇਕੇਦਾਰ ਰਾਜੇਸ਼ ਕੁਮਾਰ 4 ਭੈਣਾਂ ਦਾ ਇਕਲੌਤਾ ਭਰਾ ਸੀ ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੀਆਂ-ਛੋਟੀਆਂ ਬੱਚੀਆਂ ਵੀ ਛੱਡ ਗਿਆ | ਮਿ੍ਤਕ ਰਾਜੇਸ਼ ਕੁਮਾਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਮਿ੍ਤਕ ਦੀ ਪਤਨੀ ਕਵਿਤਾ ਦੇਵੀ ਨੇ ਦੱਸਿਆ ਕਿ ਜੇਕਰ ਉਹ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਤਾਂ ਉਹ ਉਸ ਨਾਲ ਕੁੱਟਮਾਰ ਕਰਦਾ ਸੀ | ਉਸਨੇ ਕਿਹਾ ਕਿ ਬਲੀਬੇਗ ਬਸਤੀ ਵਿਚ ਜੂਏ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਬਰਬਾਦ ਨਾ ਹੋਵੇ | ਜ਼ਿਕਰਯੋਗ ਹੈ ਕਿ ਬਲੀਬੇਗ ਬਸਤੀ ਵਿਚ ਜੂਆ ਖੇਡਣ ਵਾਲੇ ਜੁਆਰੀਆਂ ਨੂੰ ਵਿਆਜ 'ਤੇ ਪੈਸੇ ਦੇਣ ਵਾਲੇ ਵੀ ਮੌਕੇ 'ਤੇ ਮੁਹੱਈਆ ਰਹਿੰਦੇ ਹਨ | ਜਾਣਕਾਰੀ ਅਨੁਸਾਰ ਜੇਕਰ ਜੁਆਰੀ ਨੂੰ ਜੂਆ ਖੇਡਣ ਲਈ 10 ਹਜ਼ਾਰ ਰੁਪਏ ਚਾਹੀਦੇ ਹਨ ਤਾਂ ਉਸ ਤੋਂ ਪ੍ਰਤੀ ਦਿਨ 2 ਹਜ਼ਾਰ ਰੁਪਏ ਵਿਆਜ ਵਸੂਲਿਆ ਜਾਂਦਾ ਹੈ, ਜਿਸ ਕਾਰਨ ਜੁਆਰੀਆ ਕਰਜੇ ਵਿਚ ਡੁੱਬਦਾ ਚਲਾ ਜਾਂਦਾ ਹੈ | ਲੇਬਰ ਠੇਕੇਦਾਰ ਰਾਜੇਸ਼ ਕੁਮਾਰ ਜੋ ਕਿ ਇੱਕ ਚੰਗਾ ਮਜ਼ਦੂਰਾਂ ਦੀ ਸਪਲਾਈ ਕਰਨ ਵਾਲਾ ਠੇਕੇਦਾਰ ਸੀ ਜਿਸ ਦਾ ਆਪਣਾ ਘਰ ਹੈ ਅਤੇ ਜੂਏ ਦੀ ਮਾੜੀ ਆਦਤ ਉਸ ਦੀ ਖ਼ੁਦਕੁਸ਼ੀ ਦਾ ਕਾਰਨ ਬਣੀ |

ਪਿਛਲੀ ਖ਼ਬਰ ਪਾਰਕਿੰਸਨ'ਸ ਦੇ ਮੁਕਾਬਲੇ ਲਈ ਯੂ. ਕੇ. ਪਾਰਲੀਮੈਂਟ ਤੋਂ ਮਾਨਤਾ ਪ੍ਰਾਪਤ ਪੰਜਾਬੀ ਔਜਲਾ ਦਾ ਖੰਨਾ 'ਚ ਹੋਵੇਗਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਢੋਡੇ ਸਮੇਤ ਸੰਮਤੀ ਉਮੀਦਵਾਰਾਂ ਦੇ ਚੋਣਾਵੀ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।